ਹਾਦਸੇ ’ਚ ਵਿਅਕਤੀ ਜ਼ਖ਼ਮੀ
04:54 AM Jul 03, 2025 IST
ਪੱਤਰ ਪ੍ਰੇਰਕ
Advertisement
ਫਗਵਾੜਾ, 2 ਜੁਲਾਈ
ਇੱਥੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਜ਼ਖਮੀ ਕਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਹਰਵਿੰਦਰ ਪੁੱਤਰ ਮੱਖਣ ਰਾਮ ਵਾਸੀ ਕਾਲਾ ਡਾਕਖਾਨਾ ਬੜਾ ਪਿੰਡ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਸਟਾਫ਼ ਮੈਂਬਰ ਨਰਸ ਨਾਲ ਬਬੇਲੀ ਤੋਂ ਮਰੀਜ਼ ਦੇਖ ਕੇ ਹੁਸ਼ਿਆਰਪੁਰ ਚੌਕ ਤੋਂ ਭੁੱਲਾਰਾਈ ਮੌੜ ਕਰਾਸਿੰਗ ਨੇੜੇ ਪੁੱਜੇ ਤਾਂ ਸ਼ਹਿਰ ਵੱਲੋਂ ਇੱਕ ਛੋਟਾ ਹਾਥੀ ਚਾਲਕ ਨੇ ਹਾਈਵੇਅ ਕਰਾਸ ਕਰਦਿਆਂ ਕਾਹਲੀ ਨਾਲ ਬਿਨਾਂ ਹਾਰਨ ਦਿੱਤਿਆਂ ਲਾਪਰਵਾਹੀ ਨਾਲ ਉਸ ’ਚ ਮਾਰਿਆ ਜਿਸ ਨਾਲ ਉਨ੍ਹਾਂ ਨੂੰ ਸੱਟਾਂ ਲੱਗੀਆ। ਇਸ ਸਬੰਧ ’ਚ ਪੁਲੀਸ ਨੇ ਅਮਨਦੀਪ ਸਿੰਘ ਵਾਸੀ ਲੁਹਾਰਾ ਨੇੜੇ ਗੁਰਾਇਆ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement