ਹਾਦਸੇ ’ਚ ਪਰਿਵਾਰ ਮੁਖੀ ਦੀ ਮੌਤ; ਨੌਂ ਜ਼ਖ਼ਮੀ
04:11 AM Jun 14, 2025 IST
ਮੁਕੰਦ ਸਿੰਘ ਚੀਮਾ
ਸੰਦੌੜ, 13 ਜੂਨ
Advertisement
ਇੱਥੇ ਮੁੱਖ ਮਾਰਗ ’ਤੇ ਕਾਲਜ ਨੇੜੇ ਅੱਜ ਦੁਪਹਿਰ ਵੇਲੇ ਹਾਦਸੇ ’ਚ ਇਕੋ ਪਰਿਵਾਰ ਦੇ 9 ਜੀਅ ਜ਼ਖ਼ਮੀ ਹੋ ਗਏ ਅਤੇ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ। ਇਹ ਹਾਦਸਾ ਇੱਕ ਵੈਨ ਵੱਲੋਂ ਸੜਕ ਕਿਨਾਰੇ ਖੜ੍ਹੇ ਟਿੱਪਰ ਨੂੰ ਟੱਕਰ ਮਾਰਨ ਕਾਰਨ ਵਾਪਰਿਆ। ਹਾਦਸੇ ਦੌਰਾਨ ਕੁਲਦੀਪ ਸਿੰਘ ਪੁੱਤਰ ਜਬਰਾ ਸਿੰਘ ਵਾਸੀ ਈਸਾਪੁਰ ਲੰਡਾ ਦੀ ਮੌਤ ਹੋ ਗਈ ਜਦ ਕਿ ਉਸ ਦੇ ਦੋ ਲੜਕੇ, ਇਕ ਲੜਕੀ, ਦੋ ਨੂੰਹਾਂ ਅਤੇ ਚਾਰ ਬੱਚੇ ਜ਼ਖ਼ਮੀ ਹੋ ਗਏ। ਥਾਣਾ ਸੰਦੌੜ ਦੇ ਮੁਖੀ ਗਗਨਦੀਪ ਸਿੰਘ ਮੁਤਾਬਕ ਵੈਨ ਵਿੱਚ ਪਰਿਵਾਰ ਦੇ 10 ਜੀਅ ਸਵਾਰ ਸਨ ਜੋ ਸਿੱਧਵਾਂ ਬੇਟ ਤੋਂ ਵਾਪਸ ਆਪਣੇ ਪਿੰਡ ਆ ਰਹੇ ਸਨ ਕਿ ਅਚਾਨਕ ਹੀ ਉਨ੍ਹਾਂ ਦੀ ਵੈਨ ਕਸਬਾ ਸੰਦੌੜ ’ਚ ਸੜਕ ਕਿਨਾਰੇ ਖੜ੍ਹੇ ਟਿੱਪਰ ਦੇ ਪਿੱਛੇ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਮਾਲੇਰਕੋਟਲਾ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।
Advertisement
Advertisement