ਹਾਦਸੇ ’ਚ ਪਰਵਾਸੀ ਹਲਾਕ
05:37 AM May 04, 2025 IST
ਪੱਤਰ ਪ੍ਰੇਰਕ
Advertisement
ਸਮਾਣਾ, 3 ਮਈ
ਸਮਾਣਾ-ਭਵਾਨੀਗੜ੍ਹ ਸੜਕ ’ਤੇ ਇਕ ਤੇਜ਼ ਰਫਤਾਰ ਟਰਾਲੇ ਦੀ ਟੱਕਰ ਕਾਰਨ ਪਰਵਾਸੀ ਵਿਅਕਤੀ ਦੀ ਮੌਤ ਹੋ ਗਈ। ਗਾਜੇਵਾਸ ਪੁਲੀਸ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਸਮਾਣਾ ਦੀ ਧਾਗਾ ਫੈਕਟਰੀ ’ਚ ਕੰਮ ਕਰਦੇ ਮ੍ਰਿਤਕ ਬਾਬੂ ਰਾਮ (45) ਦੇ ਭਰਾ ਸੁਨੀਲ ਵਾਸੀ ਉਤਰ ਪ੍ਰਦੇਸ਼ ਹਾਲ ਆਬਾਦ ਸਮਾਣਾ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਵੀਰਵਾਰ ਦੇਰ ਸ਼ਾਮ ਉਸ ਦਾ ਭਰਾ ਮੋਟਰਸਾਈਕਲ ’ਤੇ ਭਵਾਨੀਗੜ੍ਹ ਵੱਲ ਜਾ ਰਿਹਾ ਸੀ ਕਿ ਕਿੰਗ ਹੋਟਲ ਨੇੜੇ ਆ ਰਹੇ ਇਕ ਟਰਾਲਾ ਚਾਲਕ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਹ ਮੋਟਰਸਾਈਕਲ ਸਣੇ ਸੜਕ ’ਤੇ ਡਿੱਗ ਕੇ ਟਰਾਲੇ ਹੇਠ ਆ ਗਿਆ। ਹਾਦਸੇ ਉਪਰੰਤ ਗੰਭੀਰ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਅਨੁਸਾਰ ਅਣ-ਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Advertisement
Advertisement