ਹਾਦਸੇ ’ਚ ਨੌਜਵਾਨ ਹਲਾਕ
05:10 AM May 18, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਮਈ
ਥਾਣਾ ਸਲੇਮ ਟਾਬਰੀ ਦੇ ਇਲਾਕੇ ਜਲੰਧਰ ਬਾਈਪਾਸ ਚੌਕ ਤੋਂ ਥੋੜਾ ਪਹਿਲਾਂ ਕੱਟ ਕੋਲ ਕਿਸੇ ਅਣਪਛਾਤੇ ਵਾਹਨ ਚਾਲਕ ਦੀ ਫੇਟ ਵੱਜਣ ਕਾਰਨ ਅੱਜ ਸਕੂਟਰ ਚਾਲਕ ਦੀ ਮੌਤ ਹੋ ਗਈ, ਜਦਕਿ ਉਸ ਦੇ ਪਿੱਛੇ ਬੈਠਾ ਲੜਕਾ ਗ਼ਭੀਰ ਜ਼ਖ਼ਮੀ ਹੋ ਗਿਆ ਹੈ। ਜੱਸੀਆਂ ਰੋਡ ਨੇੜੇ ਸ਼ਕਤੀ ਵਿਹਾਰ ਕੁੰਜ ਵਿਹਾਰ ਵਾਸੀ ਦੇਸ ਰਾਜ ਦਾ ਲੜਕਾ ਰਾਹੁਲ ਚੌਧਰੀ (23) ਆਪਣੇ ਦੋਸਤ ਮੁੰਹਮਦ ਰਿਹਾਨ ਨਾਲ ਸਕੂਟਰ ’ਤੇ ਜਾ ਰਿਹਾ ਸੀ ਜਦੋਂ ਪਿੱਛੇ ਤੋਂ ਆਏ ਵਾਹਨ ਚਾਲਕ ਨੇ ਉਨ੍ਹਾਂ ਵਿੱਚ ਟੱਕਰ ਮਾਰ ਦਿੱਤੀ। ਦੋਵਾਂ ਨੂੰ ਗੰਭੀਰ ਹਾਲਤ ਵਿੱਚ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਰਾਹੁਲ ਚੌਧਰੀ ਦੀ ਮੋਤ ਹੋ ਗਈ ਤੇ ਮੁਹੰਮਦ ਰਿਹਾਨ ਹਾਲੇ ਜ਼ੇਰੇ ਇਲਾਜ ਹੈ। ਪੁਲੀਸ ਨੇ ਕੇਸ ਦਰਜ ਕਰਕੇ ਪੋਟਸਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
Advertisement
Advertisement