ਹਾਦਸੇ ’ਚ ਨੋਜਵਾਨ ਹਲਾਕ
07:05 AM Jul 06, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਜੁਲਾਈ
ਥਾਣਾ ਡੇਹਲੋਂ ਦੇ ਇਲਾਕੇ ਵਿੱਚ ਲੁਧਿਆਣਾ-ਮਾਲੇਰਕੋਟਲਾ ਰੋਡ ਸਥਿਤ ਸਾਇਆਂ ਕੱਟ ਕੋਲ ਇੱਕ ਮੋਟਰਸਾਈਕਲ ਵਿੱਚ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਪਿੰਡ ਰਣੀਆਂ ਵਾਸੀ ਸ਼ਿਵੰਦਰ ਦਾ ਭਰਾ ਯੱਧੂਨੰਦਨ (32) ਲੁਧਿਆਣਾ ਜਾਂਦੇ ਹੋਏ ਪਿੰਡ ਸਾਇਆਂ ਕੱਟ ’ਤੇ ਖੜ੍ਹਾ ਸੀ ਤਾਂ ਅਣਪਛਾਤੇ ਕਾਰ ਚਾਲਕ ਨੇ ਉਸ ਨੂੰ ਫੇਟ ਮਾਰੀ, ਜਿਸ ਨਾਲ ਉਹ ਹੇਠਾਂ ਡਿੱਗ ਪਿਆ ਤੇ ਸਖ਼ਤ ਜ਼ਖ਼ਮੀ ਹੋ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।
Advertisement
Advertisement