ਹਾਦਸੇ ’ਚ ਜ਼ਖ਼ਮੀ ਕਿਸਾਨ ਨੇ ਦਮ ਤੋੜਿਆ
05:51 AM Jun 17, 2025 IST
ਪੱਤਰ ਪ੍ਰੇਰਕ
ਬਨੂੜ, 16 ਜੂਨ
ਪਿੰਡ ਚਾਉਮਾਜਰਾ ਦੇ ਕਿਸਾਨ ਰਣਧੀਰ ਸਿੰਘ (55) ਟਰੈਕਟਰ ਦੇ ਟਾਇਰ ਦੀ ਫੇਟ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਹ ਪਿਛਲੇ ਕੁੱਝ ਦਿਨਾਂ ਤੋਂ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਜਿਸ ਦੀ ਅੱਜ ਮੌਤ ਹੋ ਗਈ। ਮ੍ਰਿਤਕ ਦੇ ਭਰਾ ਦਿਲਬਾਗ ਸਿੰਘ ਅਤੇ ਸੁਰਮੁਖ ਸਿੰਘ ਨੇ ਦੱਸਿਆ ਕਿ ਸੱਤ ਜੂਨ ਨੂੰ ਉਨ੍ਹਾਂ ਦਾ ਛੋਟਾ ਭਰਾ ਖੇਤ ਵਿੱਚ ਟਰੈਕਟਰ ਸਟਾਰਟ ਕਰਦੇ ਸਮੇਂ ਅਚਾਨਕ ਹੇਠਾਂ ਡਿੱਗ ਗਿਆ ਸੀ। ਉਸ ਦੀ ਛਾਤੀ ਵਿੱਚ ਟਾਇਰ ਦੀ ਫੇਟ ਵੱਜਣ ਕਾਰਨ ਉਹ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਉਸੇ ਦਿਨ ਤੋਂ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਅੱਜ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਜਿਸ ਦਾ ਦੁਪਹਿਰ ਸਮੇਂ ਪਿੰਡ ਚਾਉਮਾਜਰਾ ਵਿੱਚ ਸਸਕਾਰ ਕੀਤਾ ਗਿਆ।
Advertisement
Advertisement