ਹਾਦਸੇ ਕਾਰਨ ਇੱਕ ਹਲਾਕ, ਇੱਕ ਜ਼ਖ਼ਮੀ
05:41 AM May 21, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਮਈ
ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਕਾਰਨ ਇਕ ਜਣੇ ਦੀ ਮੌਤ ਹੋ ਗਈ ਹੈ ਜਦੋਂਕਿ ਇੱਕ ਜਣਾ ਜ਼ਖ਼ਮੀ ਹੋ ਗਿਆ ਹੈ। ਪਹਿਲੀ ਘਟਨਾ ਸੈਕਟਰ-42/53 ਵਾਲੀ ਸੜਕ ’ਤੇ ਵਾਪਰੀ ਹੈ। ਇੱਥੇ ਵਾਹਨ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਬੇਦੀ ਰਾਮ ਵਾਸੀ ਮੰਡੀ ਵਜੋਂ ਹੋਈ ਹੈ। ਵਾਹਨ ਚਾਲਕ ਫ਼ਰਾਰ ਹੋ ਗਿਆ ਹੈ। ਉਸ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਕਰਾਰ ਦਿੱਤਾ ਹੈ। ਪੁਲੀਸ ਨੇ ਅਣਪਛਾਤੇ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੀ ਘਟਨਾ ਸੈਕਟਰ-29/30 ਲਾਈਟਾਂ ’ਤੇ ਵਾਪਰੀ ਹੈ। ਇੱਥੇ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸਾਈਕਲ ਵਿੱਚ ਟੱਕਰ ਮਾਰ ਦਿੱਤੀ। ਇਸ ਕਾਰਨ ਸਾਈਕਲ ਸਵਾਰ ਪ੍ਰੇਮ ਕੁਮਾਰ ਸ਼ੁਕਲਾ ਵਾਸੀ ਮਲੋਆ ਦੇ ਸੱਟਾਂ ਵੱਜੀਆਂ। ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਭੁਪਿੰਦਰ ਕੁਮਾਰ ਵਾਸੀ ਦੜੂਆ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement