ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਕੀ ਪ੍ਰੋ ਲੀਗ: ਆਸਟਰੇਲੀਆ ਨੇ ਭਾਰਤ ਨੂੰ 3-2 ਨਾਲ ਹਰਾਇਆ

05:54 AM Jun 15, 2025 IST
featuredImage featuredImage
ਗੇਂਦ ’ਤੇ ਕਬਜ਼ੇ ਦੀ ਕੋਸ਼ਿਸ਼ ਕਰਦੇ ਹੋਏ ਭਾਰਤ ਤੇ ਆਸਟਰੇਲੀਆ ਦੇ ਖਿਡਾਰੀ। -ਫੋਟੋ: ਪੀਟੀਆਈ

ਐਂਟਵਰਪ (ਬੈਲਜੀਅਮ), 14 ਜੂਨ
ਭਾਰਤੀ ਪੁਰਸ਼ ਹਾਕੀ ਟੀਮ ਨੂੰ ਅੱਜ ਇੱਥੇ ਅਭਿਸ਼ੇਕ ਦੇ ਦੋ ਗੋਲਾਂ ਦੀ ਮਦਦ ਨਾਲ ਮਿਲੀ ਲੀਡ ਦੇ ਬਾਵਜੂਦ ਆਖਰੀ ਪਲਾਂ ਵਿੱਚ ਗੋਲ ਗਵਾਉਣ ਕਾਰਨ ਐੱਫਆਈਐਚ ਪ੍ਰੋ ਲੀਗ ਵਿੱਚ ਆਸਟਰੇਲੀਆ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਟੂਰਨਾਮੈਂਟ ਵਿੱਚ ਪਹਿਲਾਂ ਹੀ ਨੈਦਰਲੈਂਡਜ਼ ਅਤੇ ਅਰਜਨਟੀਨਾ ਤੋਂ ਦੋ-ਦੋ ਮੈਚ ਹਾਰ ਚੁੱਕੀ ਹੈ। ਇਸ ਤਰ੍ਹਾਂ ਯੂਰਪੀਅਨ ਗੇੜ ਵਿੱਚ ਇਹ ਉਸ ਦੀ ਲਗਾਤਾਰ ਪੰਜਵੀਂ ਹਾਰ ਹੈ। ਮੈਚ ਵਿੱਚ ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਅਤੇ 35ਵੇਂ ਮਿੰਟ ਤੱਕ ਅਭਿਸ਼ੇਕ (8ਵੇਂ ਅਤੇ 35ਵੇਂ ਮਿੰਟ) ਦੇ ਦੋ ਗੋਲਾਂ ਦੀ ਮਦਦ ਨਾਲ 2-0 ਦੀ ਲੀਡ ਵੀ ਲੈ ਲਈ ਪਰ ਬਰੇਕ ਤੋਂ ਬਾਅਦ ਆਸਟਰੇਲੀਆ ਨੇ ਵਧੇਰੇ ਹਮਲਾਵਰ ਰੁਖ਼ ਅਪਣਾਇਆ ਅਤੇ ਨਾਥਨ ਏਫ੍ਰਾਮਸ (42ਵੇਂ ਮਿੰਟ), ਜੌਏਲ ਰਿੰਟਾਲਾ (56ਵੇਂ ਮਿੰਟ) ਅਤੇ ਟੌਮ ਕ੍ਰੇਗ (60ਵੇਂ ਮਿੰਟ) ਦੇ ਗੋਲਾਂ ਨਾਲ ਟੀਮ ਦੀ ਜਿੱਤ ਯਕੀਨੀ ਬਣਾਈ।
ਪ੍ਰੋ ਲੀਗ ਦੇ ਯੂਰਪੀਅਨ ਗੇੜ ਦੇ ਆਪਣੇ ਪਹਿਲੇ ਚਾਰ ਮੈਚਾਂ ਵਿੱਚ ਨੈਦਰਲੈਂਡਜ਼ ਅਤੇ ਅਰਜਨਟੀਨਾ ਤੋਂ ਕਰੀਬੀ ਹਾਰਾਂ ਝੱਲਣ ਤੋਂ ਬਾਅਦ ਭਾਰਤੀ ਟੀਮ ਆਸਟਰੇਲੀਆ ਖ਼ਿਲਾਫ਼ ਵਧੇਰੇ ਉਤਸ਼ਾਹਿਤ ਦਿਖਾਈ ਦਿੱਤੀ ਅਤੇ ਪਹਿਲੇ ਦੋ ਕੁਆਰਟਰਾਂ ਵਿੱਚ ਦਬਦਬਾ ਬਣਾਈ ਰੱਖਿਆ। ਭਾਰਤੀ ਟੀਮ ਕਪਤਾਨ ਹਰਮਨਪ੍ਰੀਤ ਸਿੰਘ ਤੋਂ ਬਿਨਾਂ ਖੇਡ ਰਹੀ ਸੀ। ਅਰਜਨਟੀਨਾ ਖ਼ਿਲਾਫ਼ ਮੈਚ ਵਿੱਚ ਸੱਟ ਲੱਗਣ ਤੋਂ ਬਾਅਦ ਉਸ ਨੂੰ ਆਰਾਮ ਦਿੱਤਾ ਗਿਆ ਸੀ। ਭਾਰਤੀਆਂ ਨੇ ਸ਼ੁਰੂ ਤੋਂ ਹੀ ਆਸਟਰੇਲੀਆ ਖ਼ਿਲਾਫ਼ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸਨ। ਭਾਰਤ ਨੇ ਅੱਠਵੇਂ ਮਿੰਟ ਵਿੱਚ ਅਭਿਸ਼ੇਕ ਵੱਲੋਂ ਕੀਤੇ ਗੋਲ ਸਦਕਾ ਲੀਡ ਹਾਸਲ ਕੀਤੀ। ਆਸਟਰੇਲੀਆ ਨੂੰ 11ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਪਰ ਗੋਲਕੀਪਰ ਸੂਰਜ ਕਰਕੇਰਾ ਨੇ ਚੰਗਾ ਬਚਾਅ ਕੀਤਾ। ਫਿਰ ਕਰਨਕੇਰਾ ਨੇ 19ਵੇਂ ਮਿੰਟ ਵਿੱਚ ਜੌਏਲ ਦੀ ਕੋਸ਼ਿਸ ਨੂੰ ਬਚਾਇਆ। -ਪੀਟੀਆਈ

Advertisement

ਮਹਿਲਾ ਟੀਮ ਵੀ ਆਸਟਰੇਲੀਆ ਹੱਥੋਂ ਹਾਰੀ
ਲੰਡਨ: ਭਾਰਤੀ ਮਹਿਲਾ ਹਾਕੀ ਟੀਮ ਅੱਜ ਇੱਥੇ ਐੱਫਆਈਐੱਚ ਪ੍ਰੋ ਲੀਗ ਮੈਚ ’ਚ ਆਸਟਰੇਲੀਆ ਹੱਥੋਂ 2-3 ਨਾਲ ਹਾਰ ਗਈ। ਆਸਟਰੇਲੀਆ ਨੇ ਕੋਰਟਨੀ ਸ਼ੋਨੇਲ (16ਵੇਂ ਮਿੰਟ), ਲੈਕਸੀ ਪਿਕਰਿੰਗ (26ਵੇਂ ਮਿੰਟ) ਦੇ ਫੀਲਡ ਗੋਲਾਂ ਅਤੇ ਟੈਟਮ ਸਟੀਵਰਟ (35ਵੇਂ ਮਿੰਟ) ਦੇ ਪੈਨਲਟੀ ਸਟਰੋਕ ਦੀ ਬਦੌਲਤ 3-0 ਦੀ ਲੀਡ ਹਾਸਲ ਕੀਤੀ। ਹਾਲਾਂਕਿ ਭਾਰਤ ਨੇ ਪੈਨਲਟੀ ਕਾਰਨਰਾਂ ’ਤੇ ਦੀਪਿਕਾ ਅਤੇ ਨੇਹਾ ਦੇ ਗੋਲਾਂ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਟੀਮ ਜਿੱਤ ਨਹੀਂ ਹਾਸਲ ਕਰ ਸਕੀ। ਭਾਰਤ ਕੋਲ ਮੈਚ ਖਤਮ ਹੋਣ ਤੋਂ ਦੋ ਮਿੰਟ ਪਹਿਲਾਂ ਪੈਨਲਟੀ ਕਾਰਨਰ ਰਾਹੀਂ ਬਰਾਬਰੀ ਕਰਨ ਦਾ ਮੌਕਾ ਸੀ ਪਰ ਉਹ ਇਸ ਤੋਂ ਖੁੰਝ ਗਿਆ। ਪੀਟੀਆਈ

Advertisement
Advertisement