ਹਲਕੇ ਦੀਆਂ ਸੜਕਾਂ ’ਤੇ ਲਗਾਈ ਜਾਵੇਗੀ ਚਿੱਟੀ ਪੱਟੀ: ਧਾਲੀਵਾਲ
05:01 AM Dec 30, 2024 IST
Advertisement
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 28 ਦਸੰਬਰ
ਇਥੇ ਰਾਹਗੀਰਾਂ ਦੀ ਸੁਰੱਖਿਆ ਲਈ ਸੜਕਾਂ ’ਤੇ ਸੁਰੱਖਿਆ ਮਾਪਦੰਡ ਤਹਿਤ ਚਿੱਟੀ ਪੱਟੀ ਸਭ ਤੋਂ ਅਹਿਮ ਹੈ। ਇਸ ਲਈ ਸਾਰੇ ਅਜਨਾਲੇ ਹਲਕੇ ਦੀਆਂ ਸੜਕਾਂ ’ਤੇ ਚਿੱਟੀ ਪੱਟੀ ਲਗਵਾਈ ਜਾਵੇਗੀ। ਇਹ ਜਾਣਕਾਰੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਤੋਂ ਲੁਹਾਰਕਾ ਰੋਡ ’ਤੇ ਚਿੱਟੀ ਪੱਟੀ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਕਿਹਾ ਕਿ ਅਜਨਾਲਾ ਹਲਕੇ ਵਿੱਚ ਸੜਕਾਂ ਬਣਾਉਣ ਦਾ ਕੰਮ ਲਗਭਗ ਮੁਕੰਮਲ ਹੋਣ ਵਾਲਾ ਹੈ ਅਤੇ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਚਿੱਟੀ ਪੱਟੀ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਹ ਕੰਮ ਅਗਲੇ ਕੁਝ ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਧੁੰਦ ਅਤੇ ਖਰਾਬ ਮੌਸਮ ਵਿੱਚ ਇਹ ਪੱਟੀ ਰਾਹਗੀਰਾਂ ਨੂੰ ਆਪਣੀ ਗੱਡੀ ਸਹੀ ਥਾਂ ਵਿੱਚ ਚਲਾਉਣ ਮਦਦ ਕਰਦੀ ਹੈ ਜਿਸ ਨਾਲ ਸੜਕਾਂ ’ਤੇ ਹਾਦਸੇ ਘਟਦੇ ਹਨ।
Advertisement
Advertisement
Advertisement