ਹਰਿਆਲੀ ਮਿਸ਼ਨ ਤਹਿਤ ਬੂਟੇ ਵੰਡੇ
05:46 AM Jun 18, 2025 IST
ਧੂਰੀ: ਹਰਿਆਲੀ ਮਿਸ਼ਨ ਤਹਿਤ ਸਟੈਂਪ ਆਨ ਸੁਸਾਇਟੀ ਗਊਧਾਮ ਹਸਪਤਾਲ ਸੇਵਾ ਸੁਸਾਇਟੀ ਧੂਰੀ ਅਤੇ ਸਮਾਜ ਸੇਵੀ ਅਸ਼ਵਨੀ ਗੋਇਲ ਦੇ ਸਹਿਯੋਗ ਨਾਲ ਕੱਕੜਵਾਲ ਪੁਲ ਦੇ ਨਜ਼ਦੀਕ ਤੁਲਸੀ ਦੇ ਬੂਟੇ ਅਤੇ ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਦੇ ਭਾਂਡੇ ਵੰਡੇ ਗਏ। ਉਨ੍ਹਾਂ ਦੱਸਿਆ ਕਿ ਤੁਲਸੀ ਦੇ ਬੂਟੇ ਵੰਡਣ ਦਾ ਕੰਮ ਲੜੀਵਾਰ ਜਾਰੀ ਰਹੇਗਾ। ਇਸ ਮੌਕੇ ਸਟੈਂਪ ਆਨ ਸੁਸਾਇਟੀ ਦੇ ਪ੍ਰਧਾਨ ਰੋਮੀ ਢੰਡ, ਹਰਿੰਦਰ ਸ਼ਰਮਾ, ਰਿੰਕੂ ਬਾਂਸਲ, ਅਮਨਪ੍ਰੀਤ ਬਾਵਾ, ਤਰੁਣ ਸ਼ਰਮਾ, ਸਮਾਜ ਸੇਵੀ ਪ੍ਰਵੀਨ ਕਾਜਲਾ ਤੇ ਰਾਘਵ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
Advertisement
Advertisement
Advertisement