ਹਰਿਆਣਾ ਦੀਆਂ ਛੇ ਫ਼ਿਲਮਾਂ ਨੂੰ ਸਬਸਿਡੀ ਦੇਣਾ ਸ਼ਲਾਘਾਯੋਗ ਕਦਮ: ਬੇਦੀ
06:55 AM May 22, 2025 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 21 ਮਈ
ਹਰਿਆਣਾ ਆਰਟਿਸਟਸ ਫੋਰਮ ਵੱਲੋਂ ਸੀਨੀਅਰ ਥੀਏਟਰ ਕਲਾਕਾਰ ਜਸਦੀਪ ਬੇਦੀ ਨੇ ਹਰਿਆਣਾ ’ਚ ਬਣੀਆਂ 6 ਫ਼ਿਲਮਾਂ ਨੂੰ 9.5 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਜਾਰੀ ਕਰਨ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ ਹੈ। ਬੇਦੀ ਨੇ ਕਿਹਾ ਕਿ ਹਰਿਆਣਾ ਫ਼ਿਲਮ ਨੀਤੀ ਦੇ ਜਲਦੀ ਹੀ ਸਾਰਥਕ ਨਤੀਜੇ ਸਾਹਮਣੇ ਆਉਣਗੇ। ਮੁੱਖ ਮੰਤਰੀ ਵੱਲੋਂ ‘ਹਰਿਆਣਾ ਫ਼ਿਲਮ ਨੀਤੀ’ ਤਹਿਤ ਚੰਡੀਗੜ੍ਹ ’ਚ ਸਮਾਗਮ ਮੌਕੇ ਹਰਿਆਣਾ ’ਚ ਬਣੀਆਂ 6 ਫ਼ਿਲਮਾਂ ਨੂੰ ਸਬਸਿਡੀ ਵਜੋਂ 9.50 ਕਰੋੜ ਰੁਪਏ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਨੇ ਹਰਿਆਣਾ ਦੇ ਸੀਨੀਅਰ ਕਲਾਕਾਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਕਲਾ ਤੇ ਸੱਭਿਆਚਾਰ ਦੇ ਵਿਕਾਸ ਲਈ ਹਰ ਜ਼ਿਲ੍ਹੇ ’ਚ ਕਲਾ ਭਵਨ ਬਣਾਉਣ ਤੇ ਰਾਜ ਪੱਧਰ ’ਤੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਦੀ ਮੰਗ ਵੀ ਦੁਹਰਾਈ।
Advertisement
Advertisement