ਹਰਿਆਣਾ ਗੁਰਦੁਆਰਾ ਕਮੇਟੀ ਚੋਣਾਂ: ਰਾਣੀਆਂ, ਏਲਨਾਬਾਦ ਤੇ ਨਾਥੂਸਰੀ ਚੌਪਟਾ ’ਚ 24 ਬੂਥ ਬਣਾਏ
ਜਗਤਾਰ ਸਮਾਲਸਰ
ਏਲਨਾਬਾਦ, 4 ਜਨਵਰੀ
ਆਗਾਮੀ 19 ਜਨਵਰੀ ਨੂੰ ਹੋਣ ਵਾਲੀਆਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਡਿਪਟੀ ਕਮਿਸ਼ਨਰ ਲਸ਼ਿਤ ਸਰੀਨ ਵੱਲੋਂ ਵਾਰਡ ਨੰਬਰ 31 (ਰਾਣੀਆਂ) ਲਈ 6, ਵਾਰਡ ਨੰਬਰ 32 (ਏਲਨਾਬਾਦ) ਲਈ 11 ਅਤੇ ਵਾਰਡ ਨੰਬਰ 34 (ਨਾਥੂਸਰੀ ਚੌਪਟਾ) ਲਈ 7 ਬੂਥ ਬਣਾਏ ਗਏ ਹਨ। ਰਾਣੀਆਂ ਲਈ ਸਰਕਾਰੀ ਪ੍ਰਾਇਮਰੀ ਸਕੂਲ ਸੈਨਪਾਲ ਕੋਠਾ, ਸਰਕਾਰੀ ਮਿਡਲ ਸਕੂਲ ਨਾਨੂਆਣਾ, ਰਾਣੀਆਂ ਸ਼ਹਿਰ ਵਿੱਚ ਦੋ, ਸਰਕਾਰੀ ਹਾਈ ਸਕੂਲ ਓਟੂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨਗਰਾਨਾ ਵਿੱਚ ਵੋਟਿੰਗ ਲਈ ਬੂਥ ਬਣਾਏ ਗਏ ਹਨ। ਵਾਰਡ ਨੰਬਰ 32 (ਏਲਨਾਬਾਦ) ਦੇ ਵੋਟਰਾਂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਖੁਰਦ, ਸਰਕਾਰੀ ਮਿਡਲ ਸਕੂਲ ਅੰਮ੍ਰਿਤਸਰ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌਜੂਖੇੇੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੱਤਾਵੱਢ, ਸਰਕਾਰੀ ਪ੍ਰਾਇਮਰੀ ਸਕੂਲ ਮੁਮੇਰਾ ਕਲਾਂ, ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਏਲਨਾਬਾਦ, ਸਰਕਾਰੀ ਹਾਈ ਸਕੂਲ ਦਮਦਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਵਾਲਾ ਵਿੱਚ ਦੋ ਬੂਥ, ਸ੍ਰੀ ਗੁਰੂ ਹਰੀ ਸਿੰਘ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੰਤਨਗਰ ਅਤੇ ਸਰਕਾਰੀ ਮਿਡਲ ਸਕੂਲ ਸੰਤਨਗਰ ਵਿੱਚ ਪੋਲਿੰਗ ਲਈ ਬੂਥ ਸਥਾਪਿਤ ਕੀਤੇ ਗਏ ਹਨ। ਵਾਰਡ ਨੰਬਰ 34 (ਨਾਥੂਸਰੀ ਚੌਪਟਾ) ਲਈ ਦੇ ਵੋਟਰਾਂ ਲਈ 7 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ ਵੋਟਰ ਸਾਹੂਵਾਲਾ ਫ਼ਸਟ ਵਿੱਚ ਦੋ, ਸਰਕਾਰੀ ਮਿਡਲ ਸਕੂਲ ਭੰਗੂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗੋਕੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਵਦੀਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਕੰਦਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਤਲੀ ਡਾਬਰ ਵਿੱਚ ਬਣਾਏ ਗਏ ਪੋਲਿੰਗ ਬੂਥਾਂ ’ਤੇ ਆਪਣੇ ਵੋਟ ਪਾ ਸਕਦੇ ਹਨ।