ਹਰਿਆਣਾ ਕੁਸ਼ਤੀ ਦੰਗਲ ਲਈ ਟਰਾਇਲ ਮੰਗਲਵਾਰ ਨੂੰ
05:27 AM Dec 03, 2024 IST
ਸਿਰਸਾ: ਅੰਤਰਰਾਸ਼ਟਰੀ ਗੀਤਾ ਮਹਾਂਉਤਸਵ ਮੌਕੇ ਖੇਡ ਵਿਭਾਗ ਵੱਲੋਂ 12 ਦਸੰਬਰ ਨੂੰ ਕੁਰੂਕਸ਼ੇਤਰ ’ਚ ਹਰਿਆਣਾ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ। ਇਨ੍ਹਾਂ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਜ਼ਿਲ੍ਹਾ ਪੱਧਰ ’ਤੇ ਮੁਕਾਬਲੇ 03 ਦਸੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਬਰਨਾਲਾ ਰੋਡ ਸਿਰਸਾ ਵਿੱਚ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਜਗਦੀਪ ਨੇ ਦੱਸਿਆ ਕਿ ਹਰਿਆਣਾ ਕੁਸ਼ਤੀ ਦੰਗਲ ਵਿੱਚ ਪੁਰਸ਼ ਖਿਡਾਰੀ 79 ਕਿਲੋ ਤੋਂ 97 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਅਤੇ ਮਹਿਲਾ ਖਿਡਾਰੀ 62 ਕਿਲੋ ਤੋਂ 76 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਭਾਗ ਲੈਣਗੇ। ਜ਼ਿਲ੍ਹਾ ਪੱਧਰੀ ਟਰਾਇਲ 3 ਦਸੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ, ਬਰਨਾਲਾ ਰੋਡ, ਸਿਰਸਾ ਵਿੱਚ ਹੋਣਗੇ। -ਨਿੱਜੀ ਪੱਤਰ ਪ੍ਰੇਰਕ
Advertisement
Advertisement