ਹਨੂਮਤ ਸਕੂਲ ਦੇ ਨਤੀਜੇ ਸੌ ਫ਼ੀਸਦ ਰਹੇ
ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 14 ਮਈ
ਸੀਬੀਐੱਸਈ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ਵਿੱਚ ਸ੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਨਤੀਜਾ 100 ਫੀਸਦ ਰਿਹਾ। ਦਸਵੀਂ ’ਚ ਕੁੱਲ 79 ਅਤੇ 12ਵੀਂ ਦੇ ਕੁੱਲ 103 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। 12ਵੀਂ ਵਿੱਚ ਵਿਸ਼ਵਾਸ ਬੇਦੀ ਨੇ ਕਾਮਰਸ ਸਟ੍ਰੀਮ ਵਿੱਚ 95.8 ਫੀਸਦ ਅੰਕਾਂ ਨਾਲ ਸਕੂਲ ਵਿੱਚ ਪਹਿਲਾ ਤੇ ਲਵਜੋਤ ਨੇ (93.8 ਫੀਸਦ) ਦੂਜਾ ਸਥਾਨ ਪ੍ਰਾਪਤ ਕੀਤਾ। ਆਰਟਸ ਦੇ ਹਰਨੂਰ ਸਿੰਘ ਨੇ 88.8 ਫੀਸਦ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪਲਕ ਨੇ 88.6, ਚਾਹਤ ਮਹਿਰਾ ਨੇ 87.8, ਜੈਸਿਕਾ ਨੇ 87.6, ਦੇਵਾਂਸ਼ੀ ਨੇ 87.4, ਜਸਦੀਪ ਨੇ 84.8, ਮਨਰੂਪ ਨੇ 84.4, ਮਨਸਿਮਰ ਨੇ 84.2, ਦਿਨਕ ਨੇ 83.8, ਮਨਪ੍ਰੀਤ ਨੇ 83.6, ਸੁਹਾਨੀ ਨੇ 83.6, ਮੁਸਕਾਨਦੀਪ ਨੇ 82.8, ਸਿੱਧੀ ਨੇ 83, ਰੁਧਰਵੀਰ ਨੇ 82.6, ਜੈਸਿਕਾ ਸ਼ੇਰਗਿੱਲ ਨੇ 82.6, ਅਰਸ਼ੀਆ ਨੇ 82 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਅਰਸ਼ਵੀਰ ਨੇ 81. 6 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਦਸਵੀਂ ’ਚ ਦੀਪੇਨ ਨੇ 97.6 ਫੀਸਦ ਅੰਕਾਂ ਨਾਲ ਪਹਿਲਾ, ਅਰਮਾਨਜੋਤ ਨੇ (94.4 ਫੀਸਦ) ਦੂਜਾ ਅਤੇ ਅਰਸ਼ਪ੍ਰੀਤ (90 ਫੀਸਦ) ਨੇ ਤੀਜਾ ਸਥਾਨ ਹਾਸਲ ਕੀਤਾ। ਜਸ਼ਨਦੀਪ ਅਤੇ ਦੀਪੇਨ ਨੇ ਪੰਜਾਬੀ ਵਿਸ਼ੇ ਵਿੱਚ 100 ਫੀਸਦ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਆਰਤੀ ਸੋਬਤੀ ਅਤੇ ਸਕੂਲ ਪ੍ਰਬੰਧਕ ਕਮੇਟੀ ਨੇ ਵਧਾਈ ਦਿੱਤੀ।