ਹਥੌੜਾ ਮਾਰ ਕੇ ਪਤਨੀ ਦਾ ਕਤਲ; ਮੁਲਜ਼ਮ ਗ੍ਰਿਫ਼ਤਾਰ
06:10 AM Jun 10, 2025 IST
ਪ੍ਰਭੂ ਦਿਆਲ
ਸਿਰਸਾ, 9 ਜੂਨ
ਇੱਥੋਂ ਦੀ ਮੀਰਪੁਰ ਕਲੋਨੀ ’ਚ ਚਰਿੱਤਰ ’ਤੇ ਸ਼ੱਕ ਕਾਰਨ ਪਤੀ ਨੇ ਕਥਿਤ ਤੌਰ ’ਤੇ ਹਥੌੜੇ ਨਾਲ ਹਮਲਾ ਕਰ ਕੇ ਪਤਨੀ ਦਾ ਕਤਲ ਕਰ ਦਿੱਤਾ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਘਰ ਨੂੰ ਸੀਲ ਕਰ ਦਿੱਤਾ। ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੀਰਪੁਰ ਵਾਸੀ ਮੱਖਣ ਮਕੈਨਿਕ ਹੈ। ਗਰਮੀ ਦੀਆਂ ਛੁੱਟੀਆਂ ਕਾਰਨ ਬੱਚਿਆਂ ਨੂੰ ਆਪਣੇ ਨਾਨਕੇ ਘਰ ਛੱਡ ਕੇ ਮੱਖਣ ਤੇ ਉਸ ਦੀ ਪਤਨੀ ਆਰਤੀ ਲੰਘੀ ਰਾਤ ਆਪਣੇ ਘਰ ਆਏ ਸਨ। ਇਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਹੋ ਗਈ। ਅੱਜ ਸਵੇਰੇ ਕੁਝ ਲੋਕਾਂ ਨੇ ਆਰਤੀ ਦੀ ਲਾਸ਼ ਘਰ ’ਚ ਵੇਖੀ ਤਾਂ ਉਨ੍ਹਾਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਕਰਾਈਮ ਬਰਾਂਚ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਘਰ ਨੂੰ ਸੀਲ ਕਰ ਦਿੱਤਾ।
Advertisement
Advertisement