ਹਥਿਆਰਾਂ ਦੀ ਨੁਮਾਇਸ਼ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ
05:23 AM May 07, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 6 ਮਈ
ਚੋਹਲਾ ਸਾਹਿਬ ਪੁਲੀਸ ਨੇ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ ’ਤੇ ਨਾਜਾਇਜ਼ ਹਥਿਆਰ ਹੱਥਾਂ ਵਿੱਚ ਲੈ ਕੇ ਵੀਡੀਓ ਬਣਾ ਕੇ ਵਾਇਰਲ ਕਰਨ ਵਾਲੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਏਐੱਸਆਈ ਬਲਵਿੰਦਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਪਿੰਡ ਰੂੜੀਵਾਲਾ ਦੇ ਬਲਜਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਨੇ ਆਪਣੇ ਅਣਪਛਾਤੇ ਚਾਰ ਹੋਰਨਾਂ ਸਾਥੀਆਂ ਨਾਲ ਨਾਜਾਇਜ਼ ਹਥਿਆਰਾਂ ਨਾਲ ਇਹ ਵੀਡੀਓਜ਼ ਤਿਆਰ ਕੀਤੀਆਂ| ਉਹ ਕਿਸੇ ਸਮਾਜਿਕ ਸਮਾਗਮ ਵਿੱਚ ਸ਼ਾਮਲ ਸਨ| ਉਨ੍ਹਾਂ ਨੇ ਕਈ ਵਾਰ ਸੋਸਲ ਮੀਡੀਆ ’ਤੇ ਇਹ ਵੀਡੀਓਜ਼ ਪਾਈਆਂ। ਪੁਲੀਸ ਨੇ ਇਸ ਸਬੰਧੀ ਅਸਲਾ ਐਕਟ ਦੀ ਦਫ਼ਾ 25 (9),27, 54, 59 ਅਧੀਨ ਕੇਸ ਦਰਜ ਕੀਤਾ ਹੈ| ਮੁਲਜ਼ਮ ਫਰਾਰ ਹੋ ਗਏ ਹਨ|
Advertisement
Advertisement