ਹਥਿਆਰਬੰਦ ਲੁਟੇਰਿਆਂ ਨੇ ਨਕਦੀ ਖੋਹੀ
05:03 AM Jun 05, 2025 IST
ਪੱਤਰ ਪ੍ਰੇਰਕ
Advertisement
ਤਰਨ ਤਾਰਨ, 4 ਜੂਨ
ਕਸਬਾ ਝਬਾਲ ਨੇੜੇ ਮੋਟਰਸਾਈਕਲ ਸਵਾਰ ਤਿੰਨ ਹਥਿਆਰਬੰਦ ਲੁਟੇਰੇ ਇਕ ਨਿੱਜੀ ਵਿੱਤ ਕੰਪਨੀ ਦੇ ਮੁਲਾਜ਼ਮ ਤੋਂ ਉਸ ਦਾ ਮੋਬਾਈਲ ਅਤੇ ਨਕਦੀ ਖੋਹ ਕੇ ਲੈ ਗਏ। ਕੰਪਨੀ ਦਾ ਮੁਲਾਜ਼ਮ ਗੁਰਜੀਤ ਸਿੰਘ ਕੁਮਾਸਕਾ (ਥਾਣਾ ਲੋਪੋਕੇ) ਇਲਾਕੇ ਦੇ ਪਿੰਡ ਭੋਜੜਾਂਵਾਲਾ ਦੇ ਲੋਕਾਂ ਵੱਲੋਂ ਲਏ ਗਏ ਕਰਜ਼ੇ ਦੀਆਂ ਕਿਸ਼ਤਾਂ ਉਗਰਾਉਣ ਲਈ ਆਇਆ ਸੀ। ਉਹ ਕੁਝ ਕਰਜ਼ਾਧਾਰਕਾਂ ਤੋਂ ਕਿਸ਼ਤਾਂ ਦੀ ਉਗਰਾਹੀ ਕਰਕੇ ਝਬਾਲ ਵੱਲ ਨੂੰ ਮੋਟਰਸਾਈਕਲ ’ਤੇ ਆ ਰਿਹਾ ਸੀ ਕਿ ਉਸ ਨੂੰ ਰਾਹ ਵਿੱਚ ਮੋਟਰਸਾਈਕਲ ’ਤੇ ਸਵਾਰ ਤਿੰਨ ਲੁਟੇਰਿਆਂ ਨੇ ਘੇਰ ਲਿਆ। ਲੁਟੇਰੇ ਉਸ ਨੂੰ ਪਿਸਤੌਲ ਦਿਖਾ ਕੇ ਉਸ ਤੋਂ ਮੋਬਾਈਲ ਅਤੇ ਕਿਸਤਾਂ ਦੀ ਉਗਰਾਹੀ ਦੀ 3500 ਰੁਪਏ ਦੀ ਰਕਮ ਲੁੱਟ ਕੇ ਲੈ ਗਏ। ਥਾਣਾ ਝਬਾਲ ਦੇ ਏਐੱਸਆਈ ਇੰਦਰਜੀਤ ਸਿੰਘ ਨੇ ਇਸ ਸਬੰਧੀ ਮੁੱਢਲੀ ਜਾਂਚ ਕਰਕੇ ਬੀਐੱਨਐੱਸ ਦੀ ਦਫ਼ਾ 304, 3(5) ਅਧੀਨ ਇਕ ਕੇਸ ਦਰਜ ਕੀਤਾ ਹੈ।
Advertisement
Advertisement