ਹਜ਼ੂਰ ਸਾਹਿਬ ਲੰਗਰ ਲਈ ਅਨਾਜ ਭੇਜਿਆ
05:02 AM Dec 27, 2024 IST
ਭਗਤਾ ਭਾਈ: ਸਥਾਨਕ ਮਠਾੜੂ ਮਕੈਨੀਕਲ ਵਰਕਸ ਤੋਂ ਸੰਗਤ ਦੇ ਸਹਿਯੋਗ ਨਾਲ ਝੋਨਾ ਇਕੱਤਰ ਕਰ ਕੇ ਬਾਬਾ ਨਿਧਾਨ ਸਿੰਘ ਜੀ ਦੇ ਲੰਗਰਾਂ ਲਈ ਸ੍ਰੀ ਹਜ਼ੂਰ ਸਾਹਿਬ ਵਿਖੇ ਭੇਜਿਆ ਗਿਆ ਹੈ। ਦਵਿੰਦਰ ਸਿੰਘ ਮਠਾੜੂ ਨੇ ਦੱਸਿਆ ਕਿ ਇਸ ਵਾਰ 1700 ਬੋਰੀ ਝੋਨਾ ਭੇਜਿਆ ਗਿਆ। ਉਨ੍ਹਾਂ ਲੰਗਰ ਲਈ ਸੇਵਾ ਕਰਨ ਵਾਲੀਆਂ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਹਰਨੇਕ ਸਿੰਘ ਮਠਾੜੂ, ਤਰਸੇਮ ਭਗਤਾ, ਜੋਰਾ ਸਿੰਘ ਸਰਪੰਚ, ਮਨਪ੍ਰੀਤ ਢਢੋਗਲ, ਬਲਵਿੰਦਰ ਸਿੰਘ ਸਟਾਰ, ਬਲਵੀਰ ਸਿੰਘ ਡੀਲਕਸ, ਪਿਆਰਾ ਸਿੰਘ ਠੱਠੀ, ਦਰਸ਼ਨ ਸੁਖਾਨੰਦ, ਪਿਆਰਾ ਸਿੰਘ ਸੁਖਾਨੰਦ, ਧੀਰਾ ਬੁਰਜ ਲੱਧਾ, ਸਵਰਨ ਬੁਰਜ ਥਰੋੜ, ਸੁਖਵਿੰਦਰ ਕੇਸਰਵਾਲਾ, ਸ਼ਮਸ਼ੇਰ ਮਲੂਕਾ, ਨਿਰਮਲ ਹੀਰੋ, ਡਾ. ਬਲਵੀਰ ਸਿੰਘ, ਜਗਸੀਰ ਭਾਈਰੂਪਾ, ਗੁਰਲਾਲ ਭੋਡੀਪੁਰਾ, ਸਰਪੰਚ ਜਗਜੀਤ ਕੋਇਰ ਸਿੰਘ ਵਾਲਾ, ਚਮਕੌਰ ਸਿੱਧੂ ਤੇ ਹਿੰਦਾ ਭਗਤਾ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement