ਸੰਸਦ ਮੈਂਬਰ ਵੱਲੋਂ ਦਰੋਣਾਚਾਰੀਆ ਸਟੇਡੀਅਮ ਦਾ ਨਿਰੀਖਣ
03:40 AM May 03, 2025 IST
ਸ਼ਾਹਬਾਦ ਮਾਰਕੰਡਾ: ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਕਿ ਦਰੋਣਾਚਾਰੀਆ ਸਟੇਡੀਅਮ ’ਚ ਸੈਰ ਕਰਨ ਵਾਲੇ ਲੋਕਾਂ ਲਈ ਨਵੀਨਤਮ ਤਕਨਾਲੋਜੀ ਵਰਤ ਕੇ ਇਕ ਵੱਖਰੇ ਕੋਰੀਡੋਰ ਦੇ ਨਿਰਮਾਣ ਲਈ ਯੋਜਨਾ ਬਣਾਈ ਜਾਏਗੀ। ਇਸ ਯੋਜਨਾ ’ਤੇ ਕੰਮ ਕਰਨ ਲਈ ਜ਼ਿਲ੍ਹਾ ਖੇਡ ਅਧਿਕਾਰੀ ਨੂੰ ਇਕ ਪ੍ਰਾਈਵੇਟ ਆਰਕੀਟੈਕਟ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਹਨ। ‘ਦ੍ਰਿਸ਼ਟੀ’ ਦੀ ਮੀਟਿੰਗ ਮਗਰੋਂ ਉਨ੍ਹਾਂ ਨੇ ਅਚਾਨਕ ਦਰੋਣਾਚਾਰੀਆ ਸਟੇਡੀਅਮ ਦਾ ਨਿਰੀਖਣ ਕੀਤਾ ਅਤੇ ਜਿਮ ’ਚ ਅਭਿਆਸ ਕਰ ਰਹੇ ਖਿਡਾਰੀਆਂ ਤੋਂ ਸਹੂਲਤਾਂ ਬਾਰੇ ਜਾਣਕਾਰੀ ਲਈ। ਸੰਸਦ ਨੇ ਜ਼ਿਲਾ ਖੇਡ ਅਧਿਕਾਰੀ ਨੂੰ ਸਟੇਡੀਅਮ ਦੇ ਪ੍ਰਵੇਸ਼ ਦੁਆਰ ’ਤੇ ਕੌਮਾਂਤਰੀ ਪੱਧਰ ’ਤੇ ਮਾਅਰਕੇ ਮਾਰਨ ਵਾਲੇ ਖਿਡਾਰੀਆਂ ਦੀਆਂ ਤਸਵੀਰਾਂ ਲਗਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਟੇਡੀਅਮ ਦੇ ਨਾਲ ਲੱਗਦੀ ਖਾਲੀ ਜ਼ਮੀਨ ’ਤੇ ਹਾਕੀ ਐਸਟਰੋਟਰਫ ਦੇ ਪ੍ਰਾਜੈਕਟ ਦੀ ਫੀਡ ਬੈਕ ਵੀ ਲਈ। -ਪੱਤਰ ਪ੍ਰੇਰਕ
Advertisement
Advertisement