ਸੰਯੁਕਤ ਰਾਸ਼ਟਰ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾਇਆ
04:15 AM May 17, 2025 IST
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਨੇ 2025 ਲਈ ਭਾਰਤ ਦੇ ਆਰਥਿਕ ਵਿਕਾਸ ਦਾ ਅਨੁਮਾਨ ਘਟਾ ਕੇ 6.3 ਫੀਸਦ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਨੇ ਬੀਤੇ ਦਿਨ ‘2025 ਦੇ ਮੱਧ ਤੱਕ ਆਲਮੀ ਆਰਥਿਕ ਸਥਿਤੀ ਤੇ ਸੰਭਾਵਨਾਵਾਂ’ ਦੇ ਸਿਰਲੇਖ ਹੇਠ ਰਿਪੋਰਟ ਜਾਰੀ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਆਰਥਿਕ ਮਾਮਲਿਆਂ ਬਾਰੇ ਅਧਿਕਾਰੀ ਇੰਗੋ ਪਿਟਰਲੇ ਨੇ ਕਿਹਾ, ‘ਬੇਸ਼ੱਕ 2025 ’ਚ ਭਾਰਤ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ 6.3 ਫੀਸਦ ਕਰ ਦਿੱਤਾ ਗਿਆ ਹੈ ਪਰ ਮਜ਼ਬੂਤ ਨਿੱਜੀ ਖਪਤ ਤੇ ਜਨਤਕ ਨਿਵੇਸ਼ ਦੇ ਜ਼ੋਰ ’ਤੇ ਭਾਰਤ ਸਭ ਤੋਂ ਤੇਜ਼ੀ ਨਾਲ ਵੱਧਦੇ ਅਰਥਚਾਰਿਆਂ ’ਚੋਂ ਇੱਕ ਬਣਿਆ ਹੋਇਆ ਹੈ।’ ਰਿਪੋਰਟ ’ਚ ਕਿਹਾ ਗਿਆ ਹੈ ਕਿ ਆਲਮੀ ਅਰਥਚਾਰਾ ਬੇਯਕੀਨੀ ਬਾਰੇ ਮੋੜ ਹੈ। ਵਧਦੇ ਵਪਾਰਕ ਤਣਾਅ ਤੇ ਉੱਚ ਨੀਤੀ ਦੀ ਬੇਯਕੀਨੀ ਕਾਰਨ ਇਹ ਸਥਿਤੀ ਬਣੀ ਹੈ। ਭਾਰਤ ਦਾ ਅਰਥਚਾਰਾ 2025 ’ਚ 6.3 ਫੀਸਦ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ ਜੋ 2024 ਦੇ 7.1 ਫੀਸਦ ਤੋਂ ਘੱਟ ਹੈ। -ਪੀਟੀਆਈ
Advertisement
Advertisement