ਸੰਧੂ ਨੂੰ ਰਾਇਲ ਹੋਲੋਵੇਅ ਯੂਨੀਵਰਸਿਟੀ ਨੇ ਆਨਰੇਰੀ ਰਿਸਰਚ ਫੈਲੋ ਨਿਯੁਕਤ ਕੀਤਾ
05:51 AM Jun 20, 2025 IST
ਪਟਿਆਲਾ (ਪੱਤਰ ਪ੍ਰੇਰਕ):
Advertisement
ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਮੁਖੀ ਪ੍ਰੋ. ਦਮਨਜੀਤ ਸੰਧੂ ਨੂੰ ਯੂਕੇ ਦੀ ਰਾਇਲ ਹੋਲੋਵੇਅ ਯੂਨੀਵਰਸਿਟੀ ਲੰਡਨ ਵੱਲੋਂ ਤਿੰਨ ਸਾਲਾਂ ਲਈ ਆਨਰੇਰੀ ਰਿਸਰਚ ਫੈਲੋ ਨਿਯੁਕਤ ਕੀਤਾ ਗਿਆ ਹੈ। ਪ੍ਰੋ. ਸੰਧੂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਬਾਲ ਵਿਕਾਸ ਅਤੇ ਤੰਦਰੁਸਤੀ ਦੇ ਖੇਤਰ ਵਿੱਚ ਕੀਤੇ ਗਏ ਕਾਰਜ ਸਦਕਾ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਰਾਇਲ ਹੋਲੋਵੇਅ ਯੂਨੀਵਰਸਿਟੀ ਦੇ ਸਰਗਰਮ ਮੈਂਬਰ ਵਜੋਂ ਵਿਚਰਦਿਆਂ ਇਸ ਨਵੀਂ ਸਮਰੱਥਾ ਤਹਿਤ ਵੱਖ-ਵੱਖ ਸਾਂਝੇ ਖੋਜ ਪ੍ਰਾਜੈਕਟਾਂ ਵਿੱਚ ਕੰਮ ਕਰਨਗੇ। ਇਸ ਮੌਕੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਪ੍ਰੋ. ਦਮਨਜੀਤ ਸੰਧੂ ਨੂੰ ਵਧਾਈ ਦਿੱਤੀ।
Advertisement
Advertisement