ਸੰਦੀਪ ਦੀਕਸ਼ਿਤ ਵੱਲੋਂ ਮੁਹੱਲਾ ਕਲੀਨਿਕ ਯੋਜਨਾ ਦੀ ਆਲੋਚਨਾ
07:31 AM Aug 07, 2023 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਗਸਤ
ਕਰਨਾਟਕ ਦੇ ਮੰਤਰੀ ਵੱਲੋਂ ਮੁੱਹਲਾ ਕਲੀਨਕਾਂ ਦੀ ਯੋਜਨਾ ਬਾਰੇ ਕੀਤੀ ਗਈ ਟਿੱਪਣੀ ਮਗਰੋਂ ਅੱਜ ਦਿੱਲੀ ਦੇ ਕਾਂਗਰਸੀ ਆਗੂ ਸੰਦੀਪ ਦੀਕਸ਼ਿਤ ਨੇ ਵੀ ਟਿੱਪਣੀ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਮੁੱਹਲਾ ਕਲੀਨਿਕਾਂ ਨੂੰ ਬਹੁਤ ਜ਼ਿਆਦਾ ਪ੍ਰਚਾਰਿਆ ਜਾ ਰਿਹਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਕਰਨਾਟਕ ਦੇ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ‘ਆਪ’ ਵੱਲੋਂ ਚਲਾਏ ਜਾ ਰਹੇ ਮੁਹੱਲਾ ਕਲੀਨਿਕਾਂ ਦੀ ਬਹੁਤ ਜ਼ਿਆਦਾ ਤਰੀਫ਼ ਸੁਣਨ ਮਗਰੋਂ ਇੱਕ ਮੁਹੱਲਾ ਕਲੀਨਿਕ ਦਾ ਦੌਰਾ ਕਰਕੇ ਹਾਸਲ ਹੋਈ ਨਿਰਾਸ਼ਾ ਤੋਂ ਬਾਅਦ ਟਿੱਪਣੀ ਕੀਤੀ ਹੈ। ਸੰਦੀਪ ਦੀਕਸ਼ਿਤ ਨੇ ਆਪਣੇ ਟਵੀਟ ਵਿੱਚ ਕਿਹਾ, ‘ਕਾਸ਼ ਤੁਸੀਂ ਸਾਨੂੰ ਵੀ ਦਿਨੇਸ਼ ਗੁੰਡੂ ਰਾਓ ਨੂੰ ਮਿਲਾਉਂਦੇ, ਫਿਰ ਅਸੀਂ ਅਰਵਿੰਦ ਕੇਜਰੀਵਾਲ ਦੀ ਸਿੱਖਿਆ, ਸਿਹਤ, ਵਿੱਤ, ਵਾਤਾਵਰਨ, ਪਾਣੀ, ਸੜਕਾਂ, ਬੱਸਾਂ, ਬੁਨਿਆਦੀ ਢਾਂਚੇ ’ਚ ਫੈਲਿਆ ਭ੍ਰਿਸ਼ਟਾਚਾਰ ਵਿਖਾਉਂਦੇ।’
Advertisement
Advertisement