ਸੰਤ ਜੰਗੀਰ ਸਿੰਘ ਦੀ ਯਾਦ ’ਚ ਸਮਾਗਮ
07:22 AM Jan 05, 2025 IST
ਮਸਤੂਆਣਾ ਸਾਹਿਬ: ਸੰਤ ਬਾਬਾ ਜੰਗੀਰ ਸਿੰਘ ਅਕੋਈ ਸਾਹਿਬ ਵਾਲਿਆਂ ਦੀ ਯਾਦ ’ਚ ਗੁਰਮਤਿ ਸਮਾਗਮ ਬਾਬਾ ਬਲਜੀਤ ਸਿੰਘ ਫੱਕਰ ਦੀ ਨਿਗਰਾਨੀ ਹੇਠ ਗੁਰਦੁਆਰਾ ਬਾਬਾ ਜੱਸਾ ਸਿੰਘ ਜੀ ਵਿਖੇ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪੈਣ ਉਪਰੰਤ ਦੀਵਾਨ ਸਜਾਏ ਗਏ। ਬਾਬਾ ਗੁਰਪ੍ਰੀਤ ਸਿੰਘ ਜਵੱਦੀ ਵਾਲੇ, ਬਾਬਾ ਨਿਰਮਲ ਸਿੰਘ, ਬਾਬਾ ਮੋਹਨ ਸਿੰਘ ਮੁਕੰਦਪੁਰ ਵਾਲੇ, ਬਾਬਾ ਗੁਰਤੇਜ ਸਿੰਘ ਪਟਿਆਲੇ ਵਾਲੇ ਤੇ ਬਾਬਾ ਮਨਜੋਤ ਸਿੰਘ ਨੇ ਸੰਗਤ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਸਮਾਗਮ ’ਚ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਫੱਕਰ ਵੱਲੋਂ ਸੰਤਾਂ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਮੈਨੇਜਰ ਬਲਕਾਰ ਸਿੰਘ ਲੱਡੀ, ਭਾਈ ਮੋਹਨ ਸਿੰਘ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਤੇ ਸ਼ਾਮ ਸਿੰਘ ਛੰਨਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement