ਸੰਤ ਅਵਤਾਰ ਸਿੰਘ ਦੀ ਬਰਸੀ 27 ਨੂੰ
04:37 AM May 19, 2025 IST
ਸ਼ਾਹਕੋਟ: ਨਿਰਮਲ ਕੁਟੀਆ ਸੀਚੇਵਾਲ ’ਚ ਸੰਤ ਅਵਤਾਰ ਸਿੰਘ ਦੀ ਮਨਾਈ ਜਾ ਰਹੀ 37ਵੀਂ ਸਾਲਾਨਾ ਬਰਸੀ ਦਾ ਮੁਖ ਸਮਾਗਮ 27 ਮਈ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਹੋਵੇਗਾ। ਸਮਾਗਮਾਂ ਦੀ ਆਰੰਭਤਾ ਅਖੰਡ ਪਾਠਾਂ ਦੀ ਲੜੀ ਸ਼ੁਰੂ ਹੋਣ ਨਾਲ ਹੋ ਚੁੱਕੀ ਹੈ। ਇੱਕ ਓਂਕਾਰ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ ਦੇ ਵਿੱਤ ਸਕੱਤਰ ਸੁਰਜੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਸਮਾਗਮਾਂ ਦੀ ਲੜੀ ਤਹਿਤ 26 ਮਈ ਨੂੰ ਢਾਡੀ ਤੇ ਕਵੀ ਦਰਬਾਰ ਹੋਵੇਗਾ। 27 ਮਈ ਨੂੰ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement