ਸੰਤੋਸ਼ ਗੋਗੀ ਦਾ ਜ਼ਿਲ੍ਹਾ ਸਕੱਤਰ ਬਣਨ ’ਤੇ ਸਨਮਾਨ
05:10 AM Jun 02, 2025 IST
ਫਗਵਾੜਾ: ਸਰਬ ਨੌਜਵਾਨ ਸਭਾ ਵੱਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੰਤੋਸ਼ ਕੁਮਾਰ ਗੋਗੀ ਦਾ ‘ਆਪ’ ਦਾ ਜ਼ਿਲ੍ਹਾ ਸਕੱਤਰ ਬਣਨ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਯਾਦਗਾਰੀ ਸੁਸਾਇਟੀ ਫਗਵਾੜਾ ਤੇ ਯੁਵਕ ਸੇਵਾਵਾਂ ਕਲੱਬ ਭੁੱਲਾਰਾਈ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਗੋਗੀ ਨੂੰ ਵਧਾਈਆਂ ਦਿੱਤੀਆਂ ਗਈਆਂ। ਗੋਗੀ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਗੁਰਦੀਪ ਸਿੰਘ ਤੁਲੀ ਹਲਕਾ ਕੋਆਡੀਨੇਟਰ ਵਪਾਰ ਸੈੱਲ, ਗੁਰਦੀਪ ਸਿੰਘ ਬਲਾਕ ਪ੍ਰਧਾਨ, ਜਸ਼ਨ ਮਹਿਰਾ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਭੁੱਲਰਾਈ, ਗੁਰਸ਼ਰਨ ਸਿੰਘ ਬਾਸੀ, ਕੇਵਿਨ ਸਿੰਘ, ਗੁਲਸ਼ਨ ਕਪੂਰ, ਵਿੱਕੀ ਸਿੰਘ, ਸ਼ੁਭਮ ਸ਼ਰਮਾ ਅਤੇ ਮਨਦੀਪ ਬਾਸੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement