ਸੰਜੀਵ ਸੂਦ ਪੀਐੱਸਟੀਸੀਐੱਲ ਦੇ ਡਾਇਰੈਕਟਰ ਨਿਯੁਕਤ
05:56 AM May 22, 2025 IST
ਖੇਤਰੀ ਪ੍ਰਤੀਨਿਧ
ਪਟਿਆਲਾ, 21 ਮਈ
ਪੰਜਾਬ ਸਰਕਾਰ ਨੇ ਸੰਜੀਵ ਕੁਮਾਰ ਸੂਦ ਨੂੰ ਪੀਐੱਸਟੀਸੀਐੱਲ ਦਾ ਨਵਾਂ ਡਾਇਰੈਕਟਰ (ਤਕਨੀਕੀ) ਨਿਯੁਕਤ ਕੀਤਾ ਹੈ। ਪਾਵਰ ਸੈਕਟਰ ’ਚ ਤਜਰਬੇਕਾਰ ਪੇਸ਼ੇਵਰ ਸ੍ਰੀ ਸੂਦ ਨੂੰ ਪੰਜਾਬ ਵਿੱਚ ਬਿਜਲੀ ਸੰਚਾਰ ਅਤੇ ਵੰਡ ਦੇ ਮੁੱਖ ਖੇਤਰਾਂ ਵਿੱਚ 34 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਨ੍ਹਾਂ ਨੇ ਆਪਣੇ ਪੇਸ਼ੇਵਰ ਸਫ਼ਰ ਦੀ ਸ਼ੁਰੂਆਤ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਤੋਂ ਕੀਤੀ, ਜਿੱਥੇ ਉਨ੍ਹਾਂ ਨੇ ਦੋ ਸਾਲ ਸੇਵਾਵਾਂ ਨਿਭਾਈਆਂ ਅਤੇ ਫਿਰ ਰਾਜ ਦੇ ਪਾਵਰ ਸੈਕਟਰ ਵਿੱਚ ਆ ਗਏ। ਉਦੋਂ ਤੋਂ ਲੈ ਕੇ ਉਹ ਪੀਐੱਸਪੀਸੀਐੱਲ ਤੇ ਪੀਐੱਸਟੀਸੀਐੱਲ ਵਿੱਚ ਕਈ ਅਹਿਮ ਤਕਨੀਕੀ ਅਤੇ ਲੀਡਰਸ਼ਿਪ ਅਹੁਦਿਆਂ ’ਤੇ ਰਹੇ। ਉਨ੍ਹਾਂ ਨੂੰ 2022 ਵਿੱਚ ਮੁੱਖ ਇੰਜੀਨੀਅਰ ਵਜੋਂ ਤਰੱਕੀ ਮਿਲੀ।
Advertisement
Advertisement