ਸੰਜੀਵ ਅਰੋੜਾ ਵੱਲੋਂ ਪੁਲੀਸ ਤੇ ਨਿਗਮ ਕਮਿਸ਼ਨਰਾਂ ਨਾਲ ਮੀਟਿੰਗ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਮਈ
ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਤੇ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਸਣੇ ਹੋਰ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਟਰੈਫਿਕ ਜਾਮ ਦੀ ਸਮੱਸਿਆ ਹੱਲ ਕਰਨ ਸਬੰਧੀ ਵਿਚਾਰਾਂ ਕੀਤੀਆਂ।
ਰਾਜ ਸਭਾ ਮੈਂਬਰ ਨੇ ਲੁਧਿਆਣਾ ਨਗਰ ਨਿਗਮ ਸੜਕਾਂ ਲਈ ਸੜਕ ਦੁਰਘਟਨਾ ਬਲੈਕ-ਸਪਾਟ ਸੁਧਾਰ ਯੋਜਨਾ ਸਿਰਲੇਖ ਵਾਲੀ ਇੱਕ ਕਿਤਾਬ ਜਾਰੀ ਕੀਤੀ ਗਈ, ਜਿਸ ਨੂੰ ਨਗਰ ਨਿਗਮ ਲੁਧਿਆਣਾ ਵੱਲੋਂ ਪੰਜਾਬ ਸੜਕ ਸੁਰੱਖਿਆ ਅਤੇ ਟਰੈਫਿਕ ਖੋਜ ਕੇਂਦਰ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ। ਪੰਜਾਬ ਰੋਡ ਸੇਫਟੀ ਕੌਂਸਲ ਦੇ ਮੈਂਬਰ ਰਾਹੁਲ ਵਰਮਾ ਨੇ ਰਿਪੋਰਟ ਦੇ ਮੁੱਖ ਅੰਸ਼ ਪੇਸ਼ ਕੀਤੇ, ਜਿਸ ਵਿੱਚ ਸ਼ਹਿਰ ਭਰ ਵਿੱਚ ਟਰੈਫਿਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਵਾਹਨਾਂ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ ਲਈ ਕੀਮਤੀ ਸੁਝਾਅ ਦਿੱਤੇ ਗਏ।
ਪੰਜਾਬ ਸਰਕਾਰ ਦੇ ਸਲਾਹਕਾਰ ਨਵਦੀਪ ਅਸੀਜਾ ਨੇ ਵੀ ਇੱਕ ਹੋਰ ਪੇਸ਼ਕਾਰੀ ਦਿੱਤੀ ਜਿਸ ਵਿੱਚ ਲੁਧਿਆਣਾ ਵਿੱਚ ਕੁੱਲ 12 ਸੜਕ ਦੁਰਘਟਨਾ ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ। ਜਿਸ ਵਿੱਚ ਜੈਨ ਚੈਰੀਟੇਬਲ ਹਸਪਤਾਲ, ਬੌਬੀ ਪੈਲੇਸ ਤੋਂ ਸ਼ਿੰਗਾਰ ਸਿਨੇਮਾ, ਸੇਠੀ ਆਈਸ ਕਰੀਮ ਟੀ-ਪੁਆਇੰਟ, ਮੈਟਰੋ ਰੋਡ, ਪੰਜਾਬ ਨੈਸ਼ਨਲ ਬੈਂਕ ਇੱਟਾ ਵਾਲਾ ਚੌਕ, ਵਿਸ਼ਵਕਰਮਾ ਚੌਕ, ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ. ਜੈ ਮਾਤਾ ਚਿੰਤਪੁਰਨੀ ਢਾਬਾ ਤੋਂ ਭਾਰਤ ਪੈਟਰੋਲ ਪੰਪ ਸਟੇਟ ਬੈਂਕ ਆਫ਼ ਇੰਡੀਆ ਤੋਂ ਪੈਵੇਲੀਅਨ ਮਾਲ, ਪੁਲੀਸ ਲਾਈਨ ਦੀਪ ਨਗਰ ਅਤੇ ਸਬਜ਼ੀ ਮੰਡੀ ਚੌਕ ਸ਼ਾਮਲ ਹਨ।
ਰਾਜ ਸਭਾ ਮੈਂਬਰ ਸੰਜੀਵ ਅਰੋੜਾ ਲੁਧਿਆਣਾ ਵਿੱਚ ਸੜਕ ਹਾਦਸਿਆਂ ਨਾਲ ਸਬੰਧਤ ਮੌਤਾਂ ਵਿੱਚ ਕਮੀ ਆਈ ਹੈ। 2023 ਵਿੱਚ 403 ਮੌਤਾਂ ਦਰਜ ਕੀਤੀਆਂ ਗਈਆਂ ਸਨ, 2024 ਵਿੱਚ ਇਹ ਗਿਣਤੀ ਘੱਟ ਕੇ 377 ਹੋ ਗਈ, ਜੋ ਕਿ ਟਰੈਫਿਕ ਸੁਰੱਖਿਆ ਦੇ ਕੰਮਾਂ ਨਾਲ ਸੰਭਵ ਹੋ ਪਾਆ ਹੈ। ਸੰਜੀਵ ਅਰੋੜਾ ਨੇ ਕਮਿਸ਼ਨਰ ਸਵਪਨ ਸ਼ਰਮਾ ਅਤੇ ਏਡੀਸੀਪੀ ਗੁਰਪ੍ਰੀਤ ਕੌਰ ਪੁਰੇਵਾਲ ਦਾ ਟਰੈਫਿਕ ਭੀੜ ਘਟਾਉਣ ਅਤੇ ਸੜਕ ਸੁਰੱਖਿਆ ਵਧਾਉਣ ਦੇ ਯਤਨਾਂ ਲਈ ਧੰਨਵਾਦ ਕੀਤਾ।