ਪੱਤਰ ਪ੍ਰੇਰਕਪਾਇਲ, 26 ਦਸੰਬਰਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਸਿਜਦਾ ਕਰਨ ਜਾ ਰਹੀ ਸੰਗਤ ਲਈ ਵੱਖ-ਵੱਖ ਥਾਵਾਂ ’ਤੇ ਲੰਗਰ ਵਰਤਾਏ ਜਾ ਰਹੇ ਹਨ। ਵੱਖ-ਵੱਖ ਪਿੰਡਾਂ-ਸ਼ਹਿਰਾਂ ਧਮੋਟ ਕਲਾਂ, ਘੁਡਾਣੀ, ਪਾਇਲ, ਰਾਏਪੁਰ, ਨਵਾਪਿੰਡ, ਮਾਜਰੀ, ਈਸੜੂ, ਫ਼ਤਹਿਪੁਰ, ਮਲੌਦ, ਸਿਹੋੜਾ, ਬੀਜਾ, ਜਰਗ, ਇਕੋਲਾਹਾ ਤੋ ਇਲਾਵਾ ਪਾਇਲ ਪੁਲੀਸ ਵੱਲੋਂ ਥਾਣੇ ਦੇ ਅੱਗੇ ਆਦਿ ਥਾਵਾਂ ਤੇ ਚਾਹ, ਬਰੈਡ-ਪਕੌੜੇ, ਰਸ-ਬਿਸਕੁਟ, ਦਾਲ-ਫੁਲਕਾ ਦੇ ਲੰਗਰ ਸੰਗਤ ਨੂੰ ਛਕਾਏ ਗਏ। ਅੱਜ ਲੰਗਰ ਛਕਾਉਣ ਦੀਆਂ ਸੇਵਾਵਾਂ ਡੀਐੱਸਪੀ ਪਾਇਲ ਦੀਪਕ ਰਾਏ, ਥਾਣੇਦਾਰ ਸੁਰਜੀਤ ਸਿੰਘ, ਮੁਣਸੀ ਵਰਿੰਦਰ ਸਿੰਘ, ਥਾਣੇਦਾਰ ਅਜੇਪਾਲ ਸਿੰਘ, ਮਹਿਲਾ ਹੌਲਦਾਰ ਕਰਮਜੀਤ ਕੌਰ, ਕਾਂਸਟੇਬਲ ਅੰਕਿਤਾ, ਜੰਗ ਸਿੰਘ ਦੀਵਾ, ਹੌਲਦਾਰ ਪੁਸ਼ਪਿੰਦਰ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ ਨੇ ਨਿਭਾਈ।