ਸੜਕ ਹਾਦਸੇ ਵਿੱਚ ਸਕੂਟਰ ਸਵਾਰ ਜ਼ਖ਼ਮੀ
07:40 AM May 09, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਮਈ
ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਪੱਖੋਵਾਲ ਰੋਡ ਸਥਿਤ ਨਹਿਰੂ ਸਿਧਾਂਤ ਕੇਂਦਰ ਨੇੜੇ ਇੱਕ ਸਕੂਟਰ ਸਵਾਰ ਵਿੱਚ ਮਹਿੰਦਰਾ ਕੈਸ਼ ਵੈਨ ਦੀ ਟੱਕਰ ਨਾਲ ਸਕੂਟਰ ਸਵਾਰ ਜ਼ਖ਼ਮੀ ਹੋ ਗਿਆ। ਚਿਮਨੀ ਰੋਡ, ਸ਼ਿਮਲਾਪੁਰੀ ਵਾਸੀ ਇੰਦਰਪਾਲ ਸਿੰਘ ਸਕੂਟਰ ਤੇ ਸਵਾਰ ਹੋ ਕੇ ਪੱਖੋਵਾਲ ਰੋਡ ਤੋਂ ਫਿਰੋਜ਼ਗਾਂਧੀ ਮਾਰਕੀਟ ਵੱਲ ਜਾ ਰਿਹਾ ਸੀ ਤਾਂ ਨਹਿਰੂ ਸਿਧਾਂਤ ਕੇਂਦਰ ਸਾਹਮਣੇ ਇੱਕ ਮਹਿੰਦਰਾ ਕੈਸ਼ ਵੈਨ ਦੇ ਡਰਾਈਵਰ ਲਖਵੀਰ ਸਿੰਘ ਨੇ ਆਪਣੀ ਵੈਨ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਸਕੂਟਰ ਵਿੱਚ ਟੱਕਰ ਮਾਰੀ, ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਉਸਨੂੰ ਕਾਫ਼ੀ ਸੱਟਾਂ ਲੱਗੀਆਂ। ਇਸ ਟੱਕਰ ਨਾਲ ਸਕੂਟਰ ਦਾ ਵੀ ਨੁਕਸਾਨ ਹੋਇਆ ਹੈ । ਥਾਣੇਦਾਰ
ਓਮ ਪ੍ਰਕਾਸ਼ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦੌਰਾਨੇ ਤਫ਼ਤੀਸ਼ ਲਖਵੀਰ ਸਿੰਘ ਵਾਸੀ ਪਿੰਡ ਰੁੜਕਾ ਕਲਾਂ ਖ਼ਿਲਾਫ਼ ਕੇਸ ਦਰਜ ਕਰਕੇ ਉੱਕਤ ਵੈਨ ਕਬਜ਼ੇ ਵਿੱਚ ਲੈ ਲਈ ਹੈ।
Advertisement
Advertisement
Advertisement