ਸੜਕ ਹਾਦਸੇ ਵਿੱਚ ਡਾਕਟਰ ਦੀ ਮੌਤ
05:37 AM Jul 07, 2025 IST
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 6 ਜੁਲਾਈ
ਇੱਥੇ ਫਰੀਦਕੋਟ-ਕੋਟਕਪੂਰਾ ਸੜਕ ‘ਤੇ ਹਰਿੰਦਰਾ ਨਗਰ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਦੰਦਾਂ ਦੇ ਮਸ਼ਹੂਰ ਡਾਕਟਰ ਐੱਸਪੀਐੱਸ ਸੋਢੀ ਦੀ ਮੌਤ ਹੋ ਗਈ। ਹਰਿੰਦਰਾ ਨਗਰ ਵਿੱਚ ਡਾਕਟਰ ਐੱਸਪੀ ਐਸ ਸੋਢੀ ਦੀ ਕਲੀਨਿਕ ਹੈ ਅਤੇ ਜਦੋਂ ਉਹ ਕਲੀਨਕ ਨੂੰ ਜਾਣ ਲੱਗੇ ਤਾਂ ਅਚਾਨਕ ਇੱਕ ਤੇਜ਼ ਰਫਤਾਰ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰੀ ਜਿਸ ਵਿੱਚ ਉਹਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਿਟੀ ਪੁਲੀਸ ਫਰੀਦਕੋਟ ਨੇ ਇਸ ਸਬੰਧੀ ਕਸੂਰਵਾਰ ਡਰਾਇਵਰ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਡਾਕਟਰ ਐਸ.ਪੀ.ਐਸ ਸੋਢੀ ਡੈਂਟਲ ਕਾਲਜ ਫਰੀਦਕੋਟ ਦੇ ਪ੍ਰਿੰਸੀਪਲ ਵੀ ਰਹਿ ਚੁੱਕੇ ਹਨ। ਉਹਨਾਂ ਦੀ ਮੌਤ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫਰੀਦਕੋਟ ਦੇ ਵਿਧਾਇਕ ਗੁਰਦਿਤ ਸਿੰਘ ਸੇਖੋਂ ਅਤੇ ਹੋਰ ਸਿਆਸੀ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Advertisement
Advertisement