ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੜਕ ਹਾਦਸੇ ’ਚ ਨੌਜਵਾਨ ਹਲਾਕ; ਇੱਕ ਜ਼ਖ਼ਮੀ

05:54 AM May 20, 2025 IST
featuredImage featuredImage
ਪ੍ਰਿੰਸਦੀਪ ਸਿੰਘ ਸਿੱਧੂ
ਸਤਨਾਮ ਸਿੰਘ ਸੱਤੀ
Advertisement

ਮਸਤੂਆਣਾ ਸਾਹਿਬ, 19 ਮਈ

ਪਿੰਡ ਭੰਮਾਵੱਦੀ ਦੇ ਨੌਜਵਾਨ ਦੀ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਚੰਡੀਗੜ੍ਹ ਪੀਜੀਆਈ ਦਾਖ਼ਲ ਕਰਵਾਇਆ ਗਿਆ। ਡਰਾਈਵਰ ਟਰੱਕ ਛੱਡ ਕੇ ਮੌਕੇ ’ਤੇ ਫ਼ਰਾਰ ਹੋ ਗਿਆ।

Advertisement

ਥਾਣੇਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਭੰਮਾਵੱਦੀ ਦਾ ਨੌਜਵਾਨ ਪ੍ਰਿੰਸਦੀਪ ਸਿੰਘ ਸਿੱਧੂ ਪੁੱਤਰ ਸੁਖਪਾਲ ਸਿੰਘ ਸਿੱਧੂ ਮੋਟਰਸਾਈਕਲ ’ਤੇ ਆਪਣੇ ਦੋਸਤ ਤੌਹੀਦ ਖਾਂ ਪੁੱਤਰ ਜੌਕੀ ਖਾਂ ਪਿੰਡ ਬਹਾਦਰਪੁਰ ਨੂੰ ਨਾਲ ਲੈ ਕੇ ਮਹਿਲਾਂ ਚੌਕ ਵਾਲੇ ਪਾਸਿਓਂ ਵਾਪਸ ਪਿੰਡ ਆ ਰਿਹਾ ਸੀ। ਇਸ ਦੌਰਾਨ ਸੰਗਰੂਰ ਵੱਲੋਂ ਆ ਰਿਹਾ ਆਈਸ਼ਰ ਲੇਲੈਂਡ ਟਰੱਕ ਲੁਧਿਆਣੇ ਤੋਂ ਗੁਰੂਗ੍ਰਾਮ ਜਾ ਰਿਹਾ ਸੀ, ਜਿਸ ਨੇ ਅਚਾਨਕ ਸਾਹਮਣੇ ਤੋਂ ਗਲਤ ਪਾਸਿਓਂ ਕਿਸੇ ਹੋਰ ਗੱਡੀ ਨੂੰ ਓਵਰਟੇਕ ਕਰਦੇ ਸਮੇਂ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ਨਾਲ ਪ੍ਰਿੰਸਦੀਪ ਸਿੰਘ ਸਿੱਧੂ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਤੌਹੀਦ ਖਾਂ ਬਹਾਦਰਪੁਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਲੋਕਾਂ ਨੇ 108 ਐਂਬੂਲੈਂਸ ਰਾਹੀਂ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ। ਤੌਹੀਦ ਖਾਂ ਗੰਭੀਰ ਜ਼ਖ਼ਮੀ ਹੋਣ ਕਾਰਨ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ।

ਆਈਸ਼ਰ ਲੇਲੈਂਡ ਟਰੱਕ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਟਰੱਕ ਡਰਾਈਵਰ ਖ਼ਿਲਾਫ਼ ਐਕਸੀਡੈਂਟ ਦੀਆਂ ਧਾਰਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।

Advertisement