ਸੜਕ ਹਾਦਸੇ ’ਚ ਨੌਜਵਾਨ ਜ਼ਖ਼ਮੀ
05:17 AM Dec 23, 2024 IST
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 22 ਦਸੰਬਰ
ਸਮਸ਼ੇਰ ਨਗਰ ਚੌਕ ਨੇੜੇ ਸੜਕ ਹਾਦਸੇ ’ਚ ਕਾਰ ਚਾਲਕ ਗੁਰਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਚੀਮਾ ਥਾਣਾ ਪਾਇਲ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਉਹ ਮੁਹਾਲੀ ਤੋਂ ਆ ਰਿਹਾ ਸੀ ਅਤੇ ਜਦੋਂ ਉਹ ਸਮਸ਼ੇਰ ਨਗਰ ਚੌਕ ਫ਼ਤਹਿਗੜ੍ਹ ਸਾਹਿਬ ਪੁੱਜਾ ਤਾਂ ਜੀਟੀ ਰੋਡ ਅੰਡਰ ਬ੍ਰਿਜ ਸਾਈਡ ਤੋਂ ਤੇਜ਼ ਰਫ਼ਤਾਰ ਟਰੈਕਟਰ ਸੋਨਾਲੀਕਾ ਦੇ ਚਾਲਕ ਨੇ ਟਰੈਕਟਰ ਗੱਡੀ ਵਿਚ ਮਾਰਿਆ, ਜਿਸ ਨਾਲ ਗੱਡੀ ਡਿਵਾਈਡਰ ਦੇ ਐਗਲ ਤੋੜਦਿਆਂ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ। ਫ਼ਤਹਿਗੜ੍ਹ ਸਾਹਿਬ ਪੁਲੀਸ ਨੇ ਇਸ ਮਾਮਲੇ ਸਬੰਧੀ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement