ਸੜਕ ਹਾਦਸੇ ’ਚ ਔਰਤ ਦੀ ਮੌਤ, ਪਤੀ ਤੇ ਬੱਚੇ ਜ਼ਖ਼ਮੀ
06:33 AM Apr 22, 2025 IST
ਯਮੁਨਾਨਗਰ (ਪੱਤਰ ਪ੍ਰੇਰਕ):
Advertisement
ਨੇੜਲੇ ਪਿੰਡ ਸੁਢੈਲ ਦੀ ਕਰਾਸਿੰਗ ’ਤੇ ਤੇਜ਼ ਰਫ਼ਤਾਰ ਬੇਕਾਬੂ ਟਿੱਪਰ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਕਾਰਨ ਔਰਤ ਦੀ ਮੌਤ ਹੋ ਗਈ। ਪੁਲੀਸ ਨੇ ਟਿੱਪਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕਾ ਦੀ ਪਛਾਣ ਰੇਣੂ ਬਾਲਾ (35) ਵਾਸੀ ਪਿੰਡ ਰਾੜਾ ਕਾ ਮਾਜਰਾ, ਥਾਣਾ ਛੱਪਰ ਵਜੋਂ ਹੋਈ ਹੈ। ਮ੍ਰਿਤਕਾ ਦੇ ਭਰਾ ਵਿਕਾਸ ਨੇ ਦੱਸਿਆ ਕਿ ਕੱਲ੍ਹ ਸ਼ਾਮ ਉਸ ਦਾ ਜੀਜਾ ਰਿੰਕੂ ਅਤੇ ਭੈਣ ਰੇਣੂ ਆਪਣੇ ਦੋ ਬੱਚਿਆਂ ਨਾਲ ਮੋਟਰਸਾਈਕਲ ’ਤੇ ਆ ਰਹੇ ਸਨ, ਜਦੋਂ ਉਹ ਸੁਢੈਲ ਕੋਲ ਪੁੱਜੇ ਤਾਂ ਕਣਕ ਨਾਲ ਭਰੇ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਕਾਰਨ ਰੇਣੂ ਬਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਜੀਜਾ ਰਿੰਕੂ ਸਿੰਘ ਅਤੇ ਦੋਵੇਂ ਛੋਟੇ ਬੱਚੇ ਜ਼ਖਮੀ ਹੋ ਗਏ।
Advertisement
Advertisement