ਸੜਕ ਹਾਦਸੇ ’ਚ ਇੱਕ ਹਲਾਕ; ਇੱਕ ਜ਼ਖ਼ਮੀ
06:20 AM Jul 07, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜੁਲਾਈ
ਥਾਣਾ ਜੋਧੇਵਾਲ ਦੇ ਇਲਾਕੇ ਵਿੱਚ ਕਾਲੀ ਸੜਕ ਤੋਂ ਸ਼ਿਵਪੁਰੀ ਪੁਲ ਚੜ੍ਹਨ ਵੇਲੇ ਇੱਕ ਮੋਟਰਸਾਈਕਲ ਰੇਹੜੇ ਵਿੱਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਰੇਹੜਾ ਚਾਲਕ ਦੀ ਮੌਤ ਹੋ ਗਈ। ਫਲੈਟ ਵਰਧਮਾਨ ਮੰਡੀ ਵਾਸੀ ਸ਼ਿਵਾਨੀ ਰਾਣੀ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਬਾਬੂ ਰਾਮ ਵਰਮਾ (50 ) ਆਪਣੇ ਮੋਟਰਸਾਈਕਲ ਰੇਹੜਾ ਤੇ ਜਾ ਰਹੇ ਸੀ ਤਾਂ ਨੇੜੇ ਕਾਲੀ ਸੜਕ ਤੋਂ ਸ਼ਿਵਪੁਰੀ ਪੁਲ ਚੜਨ ਵੇਲੇ ਕਿਸੇ ਤੇਜ਼ ਰਫ਼ਤਾਰ ਵਾਹਨ ਚਾਲਕ ਨੇ ਰੇਹੜੇ ਨੂੰ ਫੇਟ ਮਾਰੀ ਤੇ ਖ਼ੁਦ ਫਰਾਰ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਬਾਬੂ ਰਾਮ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
Advertisement
Advertisement