ਸੜਕ ਹਾਦਸੇ ’ਚ ਇਕ ਦੀ ਮੌਤ, ਇਕ ਜਖਮੀ
05:19 AM Jul 07, 2025 IST
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 6 ਜੁਲਾਈ
ਥਾਣਾ ਸਰਹਿੰਦ ਦੇ ਪਿੰਡ ਆਦਮਪੁਰ ਨਜਦੀਕ ਫ਼ਲ ਅਤੇ ਸਬਜ਼ੀਆਂ ਲਿਜਾ ਰਹੀ ਇਕ ਬਲੈਰੋ ਪਿੱਕ ਨੰਬਰ ਪੀਬੀ11ਡੀਸੀ-6516 ਦੇ ਸੜਕ ਵਿਚਕਾਰ ਖੜ੍ਹੇ ਟਿੱਪਰ ਨਾਲ ਟਕਰਾਉਣ ਕਾਰਨ ਚਾਲਕ ਬਲਵੰਤ ਰਾਮ ਉਰਫ਼ ਕਾਕਾ ਦੀ ਮੌਤ ਹੋ ਗਈ ਜਦੋਂ ਕਿ ਉਸ ਨਾਲ ਸਵਾਰ ਸਿਕੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਥਾਣਾ ਸਰਹਿੰਦ ਦੀ ਪੁਲੀਸ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਭਰਾ ਜਸਵੰਤ ਰਾਮ ਵਾਸੀ ਪਿੰਡ ਚੀਮਾ ਮੰਡੀ ਦੇ ਬਿਆਨਾ ਦੇ ਅਧਾਰ ਤੇ ਅਣਪਛਾਤੇ ਟਿੱਪਰ ਚਾਲਕ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਫ਼ਲ ਅਤੇ ਸਬਜ਼ੀਆ ਲੈ ਕੇ ਗੁੜਗਾਉਂ ਨੂੰ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ।
Advertisement
Advertisement