ਸੜਕ ’ਤੇ ਝਗੜੇ ਸਬੰਧੀ ਤਿੰਨ ਖ਼ਿਲਾਫ਼ ਕੇਸ
07:32 AM Dec 22, 2024 IST
ਹਰਜੀਤ ਸਿੰਘ
Advertisement
ਜ਼ੀਰਕਪੁਰ, 21 ਦਸੰਬਰ
ਲੋਹਗੜ੍ਹ ਖੇਤਰ ’ਚ ਸ਼ੁੱਕਰਵਾਰ ਰਾਤ ਨੂੰ ਸੜਕ ਤੇ ਸਾਈਡ ਨੂੰ ਲੈ ਕੇ ਹੋਏ ਝਗੜੇ ਚ ਪੁਲੀਸ ਨੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸ਼ੁਭਮ ਸ਼ਰਮਾ ਵਾਸੀ 238 ਬਾਦਲ ਕਲੋਨੀ ਲੋਹਗੜ੍ਹ ਨੇ ਦੱਸਿਆ ਕਿ ਉਹ ਇੱਕ ਪੀਜ਼ਾ ਕੰਪਨੀ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਹੈ। ਸ਼ੁੱਕਰਵਾਰ ਰਾਤ ਕਰੀਬ 9:30 ਵਜੇ ਉਹ ਆਪਣੇ ਮੋਟਰਸਾਈਕਲ ’ਤੇ ਕੰਮ ਤੋਂ ਘਰ ਪਰਤ ਰਿਹਾ ਸੀ। ਇਸ ਦੌਰਾਨ ਘਰ ਦੇ ਨੇੜੇ ਸਿਗਮਾ ਸਿਟੀ ਚੌਕ ‘ਚ ਸਵਾਰ ਇਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ। ਕਾਰ ਦਾ ਚਾਲਕ ਉਸ ਨੂੰ ਗਾਲ੍ਹਾਂ ਕੱਢਦਾ ਹੋਇਆ ਚਲਾ ਗਿਆ। ਕੁਝ ਸਮੇਂ ਬਾਅਦ ਉਕਤ ਗੱਡੀ ਦਾ ਡਰਾਈਵਰ ਆਪਣੇ ਦੋ ਹੋਰ ਅਣਪਛਾਤੇ ਸਾਥੀਆਂ ਨਾਲ ਸੁਸਾਇਟੀ ਕੋਲ ਪੁੱਜਾ ਅਤੇ ਉਸ ਦੀ ਕੁੱਟਮਾਰ ਕੀਤੀ।
Advertisement
Advertisement