ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੜਕਾਂ ਕਿਨਾਰੇ ਕੂੜੇ ਦੇ ਢੇਰ ਲੱਗਣ ਕਾਰਨ ਰਾਹਗੀਰ ਪ੍ਰੇਸ਼ਾਨ

10:01 AM Jun 18, 2024 IST
ਲੁਧਿਆਣਾ ’ਚ ਇੱਕ ਸੜਕ ਕਿਨਾਰੇ ਸੁੱਟਿਆ ਹੋਇਆ ਕੂੜਾ। -ਫੋਟੋ: ਵਰਮਾ

ਸਤਵਿੰਦਰ ਬਸਰਾ
ਲੁਧਿਆਣਾ, 17 ਜੂਨ
ਸਮਾਰਟ ਸਿਟੀ ਵਜੋਂ ਪਛਾਣ ਬਣਾ ਚੁੱਕਿਆ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਦੇ ਕਿਨਾਰਿਆਂ ’ਤੇ ਸੁੱਟੇ ਜਾਂਦੇ ਕੂੜੇ ਕਾਰਨ ਰਾਹਗੀਰਾਂ ਦੀਆਂ ਮੁਸ਼ਕਲਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਸ਼ਹਿਰ ’ਚ ਪਹਿਲਾਂ ਬਣਾਏ ਗਏ ਕੂੜਾ ਡੰਪਾਂ ’ਤੇ ਹੁਣ ਕੂੜਾ ਪ੍ਰਬੰਧਨ ਲਈ ਕੰਪੈਕਟਰ ਲਗਾ ਦਿੱਤੇ ਗਏ ਹਨ। ਸ਼ਹਿਰ ਅਤੇ ਆਸ-ਪਾਸ ਨੂੰ ਸੋਹਣਾ ਬਣਾਉਣ ਲਈ ਲੁਧਿਆਣਾ ਵਿੱਚ ਕਈ ਪ੍ਰੋਜੈਕਟ ਚੱਲ ਰਹੇ ਹਨ। ਸ਼ਹਿਰ ਦੇ ਅੰਦਰ ਡਿਵੀਜ਼ਨ ਨੰਬਰ 3, ਚੀਮਾ ਚੌਂਕ ਅਤੇ ਹੋਰ ਕਈ ਥਾਵਾਂ ’ਤੇ ਕੂੜੇ ਦੇ ਪ੍ਰਬੰਧਨ ਲਈ ਕੰਪੈਕਟਰ ਲਾ ਦਿੱਤੇ ਗਏ ਹਨ ਪਰ ਦੇਖਣ ਵਿੱਚ ਆਇਆ ਹੈ ਕਿ ਲੁਧਿਆਣਾ ਵਿੱਚ ਆਮ ਲੋਕਾਂ ਵੱਲੋਂ ਅਤੇ ਕਈ ਥਾਵਾਂ ’ਤੇ ਘਰਾਂ ਤੋਂ ਕੂੜਾ ਲਿਆਉਣ ਵਾਲੇ ਕਾਮਿਆਂ ਵੱਲੋਂ ਸਾਰਾ ਕੂੜਾ ਸੜਕਾਂ ਦੇ ਕਿਨਾਰਿਆਂ ਜਾਂ ਖਾਲੀ ਪਲਾਟਾਂ ਵਿੱਚ ਸੁੱਟ ਦਿੱਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਲੁਧਿਆਣਾ ਦੀ ਦਿਖ ਖਰਾਬ ਹੋ ਰਹੀ ਹੈ ਤੇ ਇਸ ਕੂੜੇ ਤੋਂ ਉੱਠਣ ਵਾਲੀ ਬਦਬੂ ਕਾਰਨ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਦੇ ਬੱਸ ਚੇਤ ਸਿੰਘ ਪਾਰਕ ਨੇੜੇ ਬਸ ਸਟੈਂਡ, ਆਰ ਕੇ ਰੋਡ, ਸਕੂਟਰ ਮਾਰਕੀਟ, ਤਾਜਪਰ ਰੋਡ, ਸਬਜ਼ੀ ਮੰਡੀ, ਗੁਰੂ ਨਾਨਕ ਸਟੇਡੀਅਮ ਰੋਡ, ਚੰਡੀਗੜ੍ਹ ਰੋਡ, ਤਿਕੋਣਾ ਪਾਰਕ, ਵਰਧਮਾਨ ਮਿੱਲ ਦੇ ਪਿੱਛੇ ਅਜਿਹੀਆਂ ਥਾਵਾਂ ਹਨ ਜਿੱਥੇ ਅਜਿਹਾ ਕੂੜਾ ਪਿਆ ਦੇਖਿਆ ਜਾ ਸਕਦਾ ਹੈ। ਪੁਰਾਣੀ ਕਚਹਿਰੀ ਵਾਲੀ ਥਾਂ ’ਤੇ ਤਾਂ ਕੂੜਾ ਇੰਨਾ ਜ਼ਿਆਦਾ ਹੁੰਦਾ ਹੈ ਕਿ ਇੱਥੋਂ ਕੂੜੇ ਦੀ ਛਾਂਟੀ ਲਈ ਹੀ ਦਰਜਨਾਂ ਪਰਿਵਾਰ ਪੂਰਾ ਪੂਰਾ ਦਿਨ ਲੱਗੇ ਰਹਿੰਦੇ ਹਨ। ਇਸ ਕੂੜਾ ਡੰਪ ਦੇ ਨੇੜੇ ਗੁਰੂ ਨਾਨਕ ਸਟੇਡੀਅਮ ਹੀ ਨਹੀਂ ਸਗੋਂ ਪੰਜਾਬੀ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਅਤੇ ਐਕਸਟੈਨਸ਼ਨ ਲਾਇਬ੍ਰੇਰੀ ਵੀ ਹੈ ਜਿੱਥੇ ਰੋਜ਼ਾਨਾ ਵੱਡੀ ਗਿਣਤੀ ਨੌਜਵਾਨ ਪੜ੍ਹਾਈ ਕਰਨ ਆਉਂਦੇ ਹਨ। ਇਸ ਕੂੜਾ ਡੰਪ ਤੋਂ ਕੁਝ ਹੀ ਮੀਟਰ ’ਤੇ ਪੁਲੀਸ ਕਮਿਸ਼ਨਰ ਅਤੇ ਵਿਜੀਲੈਂਸ ਦਫਤਰ ਤੋਂ ਇਲਾਵਾ ਹੋਰ ਕਈ ਵਿਭਾਗਾਂ ਦੇ ਦਫਤਰ ਬਣੇ ਹੋਏ ਹਨ।

Advertisement

Advertisement