ਸ੍ਰੀ ਚੇਤੰਨਿਆ ਟੈਕਨੋ ਸਕੂਲ ਦੇ ਵਿਦਿਆਰਥੀ ਸਨਮਾਨੇ
05:33 AM May 23, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਧੂਰੀ, 22 ਮਈ
ਸ੍ਰੀ ਚੇਤੰਨਿਆ ਟੈਕਨੋ ਸਕੂਲ ਧੂਰੀ ਦੇ 6 ਵਿਦਿਆਰਥੀਆਂ ਦਾ 10ਵੀਂ ਦੀ ਪ੍ਰੀਖਿਆ ’ਚੋਂ 98 ਫ਼ੀਸਦ ਅੰਕ ਹਾਸਲ ਕਰਨ ’ਤੇ ਸ੍ਰੀ ਚੇਤੰਨਿਆ ਸਕੂਲ ਦੇ ਆਲ ਇੰਡੀਆ ਡਾਇਰੈਕਟਰ ਨਗੇਂਦਰ ਅਤੇ ਨੌਰਥ ਇੰਡੀਆ ਮੁਖੀ ਡੀਜੀਐੱਮ ਅੰਜਨੇਲੂ ਵਲੋਂ ਸਨਮਾਨ ਕੀਤਾ ਗਿਆ। ਇਸ ਸਬੰਧੀ ਸਥਾਨਕ ਸਕੂਲ ਦੇ ਪ੍ਰਿੰਸੀਪਲ ਨਾਗ ਅਰਜੁਨ ਰੈੱਡੀ ਨੇ ਦੱਸਿਆ ਕਿ ਵਿਦਿਆਰਥੀ ਅਵਨੀ ਕੌਰ, ਅਵਨੀ, ਸੁਖਲੀਨ ਕੌਰ ਤੇ ਸਿਮਰਪ੍ਰੀਤ ਕੌਰ ਦਾ ਡਾਇਰੈਕਟਰ ਵੱਲੋਂ ਸਨਮਾਨ ਕਰਨਾ ਸਕੂਲ ਦੀ ਸਮੁੱਚੀ ਟੀਮ ਲਈ ਮਾਣ ਵਾਲੀ ਗੱਲ ਹੈ। ਇਸ ਦੌਰਾਨ ਪ੍ਰਿੰਸੀਪਲ ਨੇ ਹੋਰ ਵਿਦਿਆਰਥੀਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
Advertisement
Advertisement