ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ੍ਰੀਲੰਕਾ ’ਚ ਇੱਕ ਰੋਜ਼ਾ ਤਿਕੋਣੀ ਲੜੀ ਲਈ ਭਾਰਤ ਦੀ ਕਮਾਨ ਸੰਭਾਲੇਗੀ ਹਰਮਨਪ੍ਰੀਤ

04:44 AM Apr 09, 2025 IST
featuredImage featuredImage
ਨਵੀਂ ਦਿੱਲੀ, 8 ਅਪਰੈਲ
Advertisement

ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਇਸ ਮਹੀਨੇ ਦੇ ਅੰਤ ਵਿੱਚ ਸ੍ਰੀਲੰਕਾ ’ਚ ਸ਼ੁਰੂ ਹੋਣ ਵਾਲੀ ਇੱਕ ਰੋਜ਼ਾ ਤਿਕੋਣੀ ਲੜੀ ਵਿੱਚ ਭਾਰਤੀ ਮਹਿਲਾ ਟੀਮ ਦੀ ਅਗਵਾਈ ਕਰੇਗੀ। ਜਨਵਰੀ ਵਿੱਚ ਆਇਰਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਉਸ ਨੂੰ ਆਰਾਮ ਦਿੱਤਾ ਗਿਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਮਹਿਲਾ ਚੋਣ ਕਮੇਟੀ ਨੇ 27 ਅਪਰੈਲ ਤੋਂ 11 ਮਈ ਤੱਕ ਹੋਣ ਵਾਲੇ ਟੂਰਨਾਮੈਂਟ ਲਈ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ, ਜਿਸ ਵਿੱਚ ਸਮ੍ਰਿਤੀ ਮੰਧਾਨਾ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਅਤੇ ਸ੍ਰੀਲੰਕਾ ਤੋਂ ਇਲਾਵਾ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀ ਤੀਜੀ ਟੀਮ ਦੱਖਣੀ ਅਫਰੀਕਾ ਦੀ ਹੈ। ਡਬਲ ਰਾਊਂਡ ਰੌਬਿਨ ਆਧਾਰ ’ਤੇ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤ ਆਪਣਾ ਪਹਿਲਾ ਮੈਚ 27 ਅਪਰੈਲ ਨੂੰ ਸ੍ਰੀਲੰਕਾ ਖ਼ਿਲਾਫ਼ ਖੇਡੇਗਾ। ਹਰ ਟੀਮ ਚਾਰ-ਚਾਰ ਮੈਚ ਖੇਡੇਗੀ ਅਤੇ ਸਿਖਰਲੀਆਂ ਦੋ ਟੀਮਾਂ 11 ਮਈ ਨੂੰ ਖੇਡੇ ਜਾਣ ਵਾਲੇ ਫਾਈਨਲ ਲਈ ਕੁਆਲੀਫਾਈ ਕਰਨਗੀਆਂ। ਸਾਰੇ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਜਾਣਗੇ।

ਬੀਸੀਸੀਆਈ ਨੇ ਬਿਆਨ ਵਿੱਚ ਕਿਹਾ ਕਿ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਠਾਕੁਰ ਅਤੇ ਟਿਟਾਸ ਸਾਧੂ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਦੀ ਚੋਣ ਲਈ ਵਿਚਾਰ ਨਹੀਂ ਕੀਤਾ ਗਿਆ। ਟੀਮ ਵਿੱਚ ਕਾਸ਼ਵੀ ਗੌਤਮ, ਸ੍ਰੀ ਚਰਨੀ ਅਤੇ ਸ਼ੁਚੀ ਉਪਾਧਿਆਏ ਵੀ ਸ਼ਾਮਲ ਹਨ। ਇਨ੍ਹਾਂ ਤਿੰਨਾਂ ਨੇ ਅਜੇ ਤੱਕ ਕੋਈ ਕੌਮਾਂਤਰੀ ਮੈਚ ਨਹੀਂ ਖੇਡਿਆ ਹੈ। ਇਨ੍ਹਾਂ ਤੋਂ ਇਲਾਵਾ ਪ੍ਰਤਿਕਾ ਰਾਵਲ, ਹਰਲੀਨ ਦਿਓਲ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼, ਯਸਤਿਕਾ ਭਾਟੀਆ, ਦੀਪਤੀ ਸ਼ਰਮਾ, ਅਮਨਜੋਤ ਕੌਰ, ਸਨੇਹ ਰਾਣਾ, ਅਰੁੰਧਤੀ ਰੈੱਡੀ ਅਤੇ ਤੇਜਲ ਟੀਮ ਵਿੱਚ ਸ਼ਾਮਲ ਹਨ। -ਪੀਟੀਆਈ

Advertisement

 

Advertisement