ਸੋਨਾ ਤੇ ਚਾਂਦੀ ਚੋਰੀ ਕਰਨ ’ਤੇ ਸੇਲਜ਼ਮਨ ਗ੍ਰਿਫ਼ਤਾਰ
05:52 AM May 22, 2025 IST
ਨਿੱਜੀ ਪੱਤਰ ਪ੍ਰੇਰਕ
ਸਿਰਸਾ, 21 ਮਈ
ਇਥੋਂ ਦੇ ਭਾਦਰਾ ਬਾਜ਼ਾਰ ਵਿੱਚ ਸਥਿਤ ਇੱਕ ਜਵੈਲਰਜ਼ ਦੀ ਦੁਕਾਨ ’ਚੋਂ ਕਰੀਬ 24 ਕਿਲੋ 870 ਗ੍ਰਾਮ ਚਾਂਦੀ ਅਤੇ 164 ਗ੍ਰਾਮ ਸੋਨਾ ਚੋਰੀ ਕਰਨ ਦੇ ਮਾਮਲੇ ’ਚ ਪੁਲੀਸ ਨੇ ਦੁਕਾਨ ਦੇ ਸੇਲਜ਼ਮੈਨ ਨੂੰ ਗ੍ਰਿਫ਼ਤਾਰ ਕਰ ਲਿਆ। ਸਿਟੀ ਥਾਣੇ ਦੇ ਇੰਚਾਰਜ ਸਬ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਭਦਰਾ ਬਾਜ਼ਾਰ ਦੇ ਰਹਿਣ ਵਾਲੇ ਵਿਸ਼ਨੂੰ ਸੋਨੀ ਨੇ ਪੁਲੀਸ ਨੂੰ ਆਪਣੀ ਸ਼ਿਕਾਇਤ ਦਿੱਤੀ ਸੀ। ਉਸ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਪਿਛਲੇ 6/7 ਮਹੀਨਿਆਂ ਤੋਂ ਦੁਕਾਨ ਵਿੱਚ ਪਈਆਂ ਚਾਂਦੀ ਦੀਆਂ ਛੜਾਂ ਦਾ ਸਹੀ ਵਜ਼ਨ ਨਹੀਂ ਮਿਲ ਰਿਹਾ ਸੀ ਅਤੇ ਨਾ ਹੀ ਸੋਨੇ ਦਾ ਵਜਨ ਪੂਰਾ ਮਿਲ ਰਿਹਾ ਸੀ। ਪੁਲੀਸ ਨੇ ਇਸ ਮਾਮਲੇ ’ਚ ਦੁਕਾਨ ਦੇ ਸੇਲਜ਼ਮੈਨ ਅੰਕਿਤ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ 486 ਗ੍ਰਾਮ 04 ਮਿਲੀਗ੍ਰਾਮ ਚਾਂਦੀ ਬਰਾਮਦ ਕੀਤੀ।
Advertisement
Advertisement