ਸੋਨਮ ਕਪੂਰ ਨੇ ਆਪਣੀ ਸੱਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ
ਮੁੰਬਈ: ਬੌਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਆਪਣੀ ਸੱਸ ਪ੍ਰਿਯਾ ਆਹੂਜਾ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈਆਂ ਦਿੱਤੀਆਂ ਹਨ। ਵੀਰਵਾਰ ਨੂੰ ‘ਨੀਰਜਾ’ ਦੀ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਆਪਣੀ ਸੱਸ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਕਈ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿੱਚ ਉਹ ਅਦਾਕਾਰਾ ਦੇ ਪੁੱਤਰ ਵਾਯੂ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਇੱਕ ਹੋਰ ਤਸਵੀਰ ’ਚ ਸੋਨਮ ਦੇ ਮਾਪੇ ਅਤੇ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰ ਇਕੱਠੇ ਨਜ਼ਰ ਆ ਰਹੇ ਹਨ। ਇਨ੍ਹਾਂ ਫੋਟੋਆਂ ਦੇ ਨਾਲ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ ਹੈ, ‘‘ਉਸ ਔਰਤ ਨੂੰ ਜਨਮ ਦਿਨ ਮੁਬਾਰਕ ਜੋ ਦੂਜਿਆਂ ਨੂੰ ਪਹਿਲ ਦਿੰਦੀ ਹੈ। ਅਸੀਂ ਅੱਜ ਉਸ ਦਾ ਜਨਮ ਦਿਨ ਮਨਾ ਰਹੇ ਹਾਂ।’’ ਇਸ ਤੋਂ ਪਹਿਲਾਂ ਸੋਨਮ ਕਪੂਰ ਆਪਣੇ ਪਤੀ ਆਨੰਦ ਆਹੂਜਾ ਨਾਲ ਦੁਬਈ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦਰਮਿਆਨ ਹੋਇਆ ਕ੍ਰਿਕਟ ਮੈਚ ਦੇਖਣ ਪੁੱਜੀ ਸੀ। ਇਸ ਤੋਂ ਇਲਾਵਾ ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਫਿਲਮ ‘ਪੈਡਮੈਨ’ ਦੇ ਸੱਤ ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਸੀ। -ਆਈਏਐੱਨਐੱਸ