ਸੈਰ ਕਰਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
04:41 AM Jun 28, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੂਨ
ਕੌਮੀ ਰਾਜਧਾਨੀ ਦਿੱਲੀ ਦੇ ਬਾਹਰੀ ਖੇਤਰ ਵਿੱਚ ਅਣਪਛਾਤਿਆਂ ਨੇ ਆਪਣੀ ਧੀ ਨਾਲ ਸੈਰ ਕਰ ਰਹੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸਵੇਰੇ 7:30 ਵਜੇ ਨੰਗਲ ਠਾਕਰਾਂ ਪਿੰਡ ਵਿੱਚ ਵਾਪਰੀ। ਪੁਲੀਸ ਅਨੁਸਾਰ ਕਥਿਤ ਹਮਲਾਵਾਰਾਂ ਨੇ 5-6 ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਅਪਰਾਧੀ ਭੱਜ ਗਏ। ਮੁਲਜ਼ਮ ਦੀ ਗਿਣਤੀ ਦੋ ਦੱਸੀ ਜਾ ਰਹੀ ਹੈ। ਚਸ਼ਮਦੀਦ ਗਵਾਹ ਅਨੁਸਾਰ ਗੋਲੀਬਾਰੀ ਸਮੇਂ ਮ੍ਰਿਤਕ ਦੀ ਧੀ ਅਤੇ ਪਿਤਾ ਥੋੜ੍ਹੀ ਦੂਰੀ ’ਤੇ ਸਨ। ਮ੍ਰਿਤਕ ਦੀ ਪਛਾਣ ਦੀਪਕ (32) ਵਜੋਂ ਹੋਈ ਹੈ ਜੋ ਸ਼ੇਅਰ ਬਾਜ਼ਾਰ ਦੇ ਵਪਾਰ ਨਾਲ ਜੁੜਿਆ ਹੋਇਆ ਸੀ। ਕਤਲ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਤਲ ਕਾਰੋਬਾਰ ਦੇ ਸਿਲਸਿਲੇ ਨਾਲ ਜੁੜਿਆ ਹੋਇਆ ਹੋ ਸਕਦਾ ਹੈ। ਬਾਵਾਨਾ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement