ਸੈਨਾ ਵੱਲੋਂ ਆਧੁਨਿਕ ਰੱਖਿਆ ਪ੍ਰਣਾਲੀਆਂ ਦੀ ਅਜ਼ਮਾਇਸ਼
04:40 AM Jun 01, 2025 IST
ਨਵੀਂ ਦਿੱਲੀ: ਭਾਰਤੀ ਸੈਨਾ ਕਈ ਅਤਿ-ਆਧੁਨਿਕ ਰੱਖਿਆ ਪ੍ਰਣਾਲੀਆਂ ਦੇ ਮੁਲਾਂਕਣ ਕਰਨ ਲਈ ਇਨ੍ਹਾਂ ਦੀ ਜ਼ਮੀਨੀ ਪੱਧਰ ’ਤੇ ਅਜ਼ਮਾਇਸ਼ ਕਰ ਰਹੀ ਹੈ। ਇਨ੍ਹਾਂ ਅਜ਼ਮਾਇਸ਼ਾਂ ਦਾ ਮਕਸਦ ਸੈਨਾ ਦੀ ਤਕਨੀਕੀ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਮੁਲਾਂਕਣਾਂ ਰਾਹੀਂ ਭਾਰਤੀ ਸੈਨਾ ਦਾ ਮਕਸਦ ਆਪਣੀ ਤਕਨੀਕੀ ਸਥਿਤੀ ਮਜ਼ਬੂਤ ਕਰਨਾ, ਜੰਗੀ ਤਿਆਰੀਆਂ ਵਧਾਉਣਾ ਅਤੇ ਰੱਖਿਆ ਸਮਰੱਥਾ ਵਿਕਾਸ ’ਚ ਸਵਦੇਸ਼ੀ ਖੋਜਾਂ ਤੇ ਆਤਮ ਨਿਰਭਰਤਾ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਨਾ ਹੈ। ਮੰਤਰਾਲੇ ਨੇ ਕਿਹਾ ਕਿ ਇਹ ਅਜ਼ਮਾਇਸ਼ ਸੈਨਾ ਦੇ ‘ਤਬਦੀਲੀ ਦੇ ਦਹਾਕੇ’ ਦੇ ਰੋਡਮੈਪ ’ਚ ਅਹਿਮ ਕਦਮ ਹੈ ਅਤੇ ਇਨ੍ਹਾਂ ਨੂੰ ‘ਵਿਕਸਿਤ ਹੋ ਰਹੇ ਜੰਗੀ ਖੇਤਰ ਦੀਆਂ ਲੋੜਾਂ’ ਨੂੰ ਪੂਰਾ ਕਰਨ ਲਈ ਉਭਰਦੀਆਂ ਤਕਨੀਕਾਂ ਦੇ ਤੇਜ਼ੀ ਨਾਲ ਯੋਗ ਹੋਣ ਲਈ ਡਿਜ਼ਾਈਨ ਕੀਤਾ ਗਿਆ ਹੈ। -ਪੀਟੀਆਈ
Advertisement
Advertisement