ਸੈਂਟੀਨਲ ਸਕੂਲ ਦੇ ਵਿਦਿਆਰਥੀ ਸਕੇਟਿੰਗ ’ਚ ਛਾਏ
ਸਮਰਾਲਾ: ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਦੇ ਵਿਦਿਆਰਥੀਆਂ ਨੇ ਸਕੇਟਿੰਗ ਰਿੰਕ ਆਕਲੈਂਡ ਹਾਊਸ ਸਕੂਲ, ਸ਼ਿਮਲਾ ਵਿੱਚ ਪੰਜਵੇਂ ਰੌਲਰ ਸਕੇਟਿੰਗ ਚੇਲੇਂਜ ਕੱਪ ਅੰਡਰ 14 ਮੁਕਾਬਲੇ ‘ਚ ਭਾਗ ਲਿਆ। ਬੱਚਿਆ ਨੇ ਆਪਣੀ ਮਿਹਨਤ ਦਾ ਬਹੁਤ ਵਧਿਆ ਪ੍ਰਦਰਸ਼ਨ ਕੀਤਾ।ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਪੰਜਾਬ ਦੀ ਟੀਮ ਖਿਡਾਰੀ ਅਰਾਧਿਆ ਬੱਠਲਾ, ਵਨਵ ਸ਼ਰਮਾਂ, ਸਮਰਜੋਤ ਸਿੰਘ ਕਲੇਰ, ਸ਼ਮਨਵੀਰ ਸਿੰਘ, ਜਿਵੰਸ਼ ਭਾਰਦਵਾਜ, ਰਿਵਾਨ ਬੱਠਲਾ, ਪਰਕਿਰਤ ਸਿੰਘ ਘੁੰਮਣ, ਸਰਗੁਨ ਕੌਰ ਰੰਧਾਵਾ, ਅਭੇਪ੍ਰਤਾਪ ਸਿੰਘ, ਗੁਰਕਮਲ ਸਿੰਘ ਨੇ ਹਰਿਆਣਾ ਦੀ ਟੀਮ ਨੂੰ ਪਛਾੜਦੇ ਹੋਏ 500 ਅਤੇ 300 ਮੀਟਰ ਦੀ ਰੌਲਰ ਸਕੇਟਿੰਗ ਵਿੱਚ ਪਹਿਲੇ ਸਥਾਨ ‘ਤੇ ਰਹੇ। ਇਨ੍ਹਾਂ ਬੱਚਿਆਂ ਨੇ ਗੋਲਡ ਮੈਡਲ ਜਿੱਤ ਕੇ ਆਪਣੀ ਪੰਜਾਬ ਸਟੇਟ, ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਿੱਤਾ।ਪ੍ਰਿੰ. ਡਾ. ਪੂਨਮ ਸ਼ਰਮਾ ਨੇ ਵਿਦਿਆਰਥੀਆਂ ਦੀ ਪ੍ਰਾਪਤੀ ’ਤੇ ਮਾਣ ਪ੍ਰਗਟ ਕੀਤਾ ਅਤੇ ਸਕੇਟਿੰਗ ਕੋਚ ਰਾਜੇਸ਼ ਸ਼ਰਮਾਂ ਨਾਲ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਰੌਲਰ ਸਕੇਟਿੰਗ ਨੂੰ ਉਤਸ਼ਾਹਤ ਕਰਦਾ ਹੈ ਅਤੇ ਹਮੇਸ਼ਾ ਕਰਦਾ ਰਹੇਗਾ। -ਪੱਤਰ ਪ੍ਰੇਰਕ