ਸੈਂਟੀਨਲ ਸਕੂਲ ਦੇ ਵਿਦਿਆਰਥੀਆਂ ਦਾ ਐਡਵੈਂਚਰ ਟ੍ਰਿੱਪ
05:00 AM Jun 11, 2025 IST
ਸਮਰਾਲਾ: ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਦੇ ਵਿਦਿਆਰਥੀਆਂ ਲਈ ਦੋ ਰਾਤਾਂ, ਤਿੰਨ ਦਿਨਾਂ ਦਾ ਰੌਕ ਸਪੋਰਸ ਐਡਵੈਂਨਚਰ ਟ੍ਰਿੱਪ ਕਰਵਾਇਆ ਗਿਆ ਜਿਸ ਵਿੱਚ, ਕੁਲ 18 ਵਿਦਿਆਰਥੀਆਂ ਨੇ ਹਿੱਸਾ ਲਿਆ। ਟ੍ਰਿੱਪ ਦੌਰਾਨ ਵਿਦਿਆਰਥੀਆਂ ਨੇ ਰੱਸੀ ਚੜ੍ਹਾਈ, ਬਰਮਾ ਪੁਲ, ਜੁਮਾਰਿੰਗ, ਹੈਂਗ ਕਲਾਇਬਿੰਗ, ਪਹਾੜੀ ਬਾਈਕਿੰਗ, ਬੌਨਫਾਇਰ, 8 ਕਿ. ਮੀ. ਟਰੇਲ ਟਰੈਕਿੰਗ, ਜਿਪ ਲਾਈਨਿੰਗ, ਸਕੈਵੈਂਜਰ ਹੰਟ, ਗੁਟਨਾਸ਼ਕ ਖੇਡਾਂ, ਪਹਾੜੀ ਚੜ੍ਹਨਾ, ਡੀਜੇ ਤੇ ਨਾਚ ਆਦਿ ਗਤੀਵਿਧੀਆਂ ਕੀਤੀਆਂ। ਵਿਦਿਆਰਥੀਆਂ ਨੇ ਪਾਣੀ ਦੇ ਝਰਨੇ ’ਤੇ ਸੈਲਫ ਵਰਕਿੰਗ ਦਾ ਹੁਨਰ ਸਿੱਖਿਆ। ਵਿਦਿਆਰਥੀਆਂ ਦਾ ਉਤਸਾਹ ਵਧਾਉਣ ਲਈ ਆਖਰੀ ਦਿਨ ਵਿੱਚ ਰੌਕ ਸਪੋਰਸ ਦੀ ਟੀਮ ਨ ਵਿਦਿਆਰਥੀਆਂ ਨੂੰ ਤੋਹਫ਼ੇ ਵੀ ਵੰਡੇ। ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਕਿਹਾ ਕਿ ਇਹ ਟ੍ਰਿੱਪ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਮਨੋਰੰਜਨ ਵੀ ਕਰਵਾਉਂਦਾ ਹੈ। ਟ੍ਰਿੱਪ ਦਾ ਉਦੇਸ਼ ਵਿਦਿਆਰਥੀਆਂ ਵਿੱਚ ਮਿਲ ਕੇ ਕੰਮ ਕਰਨ ਤੇ ਲੀਡਰਸ਼ਿਪ ਵਰਗੇ ਹੁਨਰ ਵਧਾਉਣਾ ਸੀ। -ਪੱਤਰ ਪ੍ਰੇਰਕ
Advertisement

Advertisement
Advertisement