ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਿਦਿਅਕ ਦੌਰਾ
05:10 AM Jan 12, 2025 IST
ਸਮਰਾਲਾ: ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਅੱਜ ਬੌਨ ਬਰੈੱਡ ਫੈਕਟਰੀ ਦਾ ਵਿਦਿਅਕ ਟੂਰ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਰੋਟੀ, ਬਿਸਕੁਟ ਤੇ ਕੇਕ ਬਣਾਉਣ ਦੀ ਪ੍ਰਕਿਰਿਆ, ਡਿਜ਼ਾਇਨ, ਤਕਨੀਕਾਂ ਨੂੰ ਉਜਾਗਰ ਕਰਨ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਨੇ ਉਤਪਾਦਨ ਵਿੱਚ ਰੁੱਝੇ ਹੋਏ ਕਾਮੇ, ਤਕਨੀਕੀ ਜਾਣਕਾਰੀ ਅਤੇ ਸਿੱਖਣ ਦੇ ਤਜਰਬੇ ਵਿੱਚ ਦਿਲਚਸਪੀ ਦਿਖਾਈ। ਕੰਪਨੀ ਦੇ ਜੀਐੱਮ ਨੇ ਸਾਰੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤੇ ਸਾਰੇ ਵਿਦਿਆਰਥੀਆਂ ਨੂੰ ਈਕੋ ਸਿਸਟਮ ਬਾਰੇ ਭਾਸ਼ਣ ਦਿੱਤਾ। ਸਕੂਲ ਦੇ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਦੱਸਿਆ ਕਿ ਇਹ ਟੂਰ ਵਿਦਿਆਰਥੀਆਂ ਲਈ ਇੱਕ ਰੋਮਾਂਚਕ ਅਤੇ ਜਾਣਕਾਰੀ ਭਰਪੂਰ ਅਨੁਭਵ ਸੀ। -ਪੱਤਰ ਪ੍ਰੇਰਕ
Advertisement
Advertisement