ਸੇਵੇਵਾਲਾ ਸਕੂਲ ਦੀਆਂ ਦੋ ਖਿਡਾਰਨਾਂ ਦੀ ਕੌਮੀ ਮੁਕਾਬਲੇ ਲਈ ਚੋਣ
05:07 AM Jan 11, 2025 IST
ਜੈਤੋ: ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ) ਦੀਆਂ ਦੋ ਵਿਦਿਆਰਥਣਾਂ ਗੁਰਲੀਨ ਕੌਰ ਅਤੇ ਖੁਸ਼ਪ੍ਰੀਤ ਕੌਰ ਦੀ ਖੇਡਾਂ ਦੇ ਖੇਤਰ ਵਿੱਚ ਰਾਸ਼ਟਰੀ ਪੱਧਰ ਲਈ ਚੋਣ ਹੋਈ ਹੈ। ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਦੱਸਿਆ ਕਿ ਪੰਜਾਬ ਰਾਜ 27ਵੀਂ ਸਬ-ਜੂਨੀਅਰ/ਸੀਨੀਅਰ ਪੁਰਸ਼/ਮਹਿਲਾ ਤਾਇਕਵਾਂਡੋ ਦੂਜੀ ਓਪਨ ਚੈਂਪੀਅਨਸ਼ਿਪ 2024 ਅੰਮ੍ਰਿਤਸਰ ’ਚ ਕਰਵਾਈ ਗਈ ਜਿਸ ਵਿੱਚ ਸਿਲਵਰ ਓਕਸ ਸਕੂਲ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਛੇਵੀਂ ਜਮਾਤ ਦੀ ਖਿਡਾਰਨ ਗੁਰਲੀਨ ਕੌਰ ਨੇ ਅੰਡਰ 12-32 ਕਿਲੋਗ੍ਰਾਮ ਅਤੇ ਅੱਠਵੀਂ ਜਮਾਤ ਦੀ ਖੁਸ਼ਪ੍ਰੀਤ ਕੌਰ ਨੇ ਅੰਡਰ 14-49 ਕਿਲੋਗ੍ਰਾਮ ਵਿੱਚ ਸੋਨੇ ਦੇ ਤਗ਼ਮੇ ਜਿੱਤੇ ਅਤੇ ਉਨ੍ਹਾਂ ਦੀ ਚੋਣ ਰਾਸ਼ਟਰੀ ਪੱਧਰ ਲਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੰਡਰ 14-54 ਕਿਲੋਗ੍ਰਾਮ ਵਿੱਚ ਗੁਰਲੀਨ ਕੌਰ (ਅੱਠਵੀਂ) ਅਤੇ ਅੰਡਰ 17-54 ਕਿਲੋਗ੍ਰਾਮ ਵਿੱਚ ਹਸਨਪ੍ਰੀਤ ਕੌਰ (ਅੱਠਵੀਂ) ਨੇ ਚਾਂਦੀ ਦੇ ਤਗਮੇ ਜਿੱਤੇ। -ਪੱਤਰ ਪ੍ਰੇਰਕ
Advertisement
Advertisement
Advertisement