ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੇਵਾਮੁਕਤ ਨਗਰ ਕੌਂਸਲ ਐਂਪਲਾਈਜ਼ ਯੂਨੀਅਨ ਦੀ ਮੀਟਿੰਗ

05:07 AM May 10, 2025 IST
featuredImage featuredImage
ਜ਼ੀਰਾ ’ਚ ਮੀਟਿੰਗ ਕਰਦੇ ਹੋਏ ਨਗਰ ਕੌਂਸਲ ਦੇ ਸੇਵਾਮੁਕਤ ਮੁਲਾਜ਼ਮ।

ਜ਼ੀਰਾ: ਰਿਟਾਰਿਡ ਮਿਉਂਸਿਪਲ ਐਂਪਲਾਈਜ਼ ਯੂਨੀਅਨ ਜ਼ੀਰਾ ਦੀ ਅਹਿਮ ਮੀਟਿੰਗ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ ਪਿਆਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਆਗੂਆਂ ਨੇ ਕਿਹਾ ਕਿ ਰਿਟਾਇਰਡ ਮੁਲਾਜ਼ਮਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਐੱਲਟੀਸੀ ਮਹੀਨਾਵਾਰ ਮੈਡੀਕਲ ਬਿੱਲ ਅਤੇ ਇਲਾਜ ਅਧੀਨ ਮੈਡੀਕਲ ਬਿੱਲ ਬਹੁਤ ਵੱਡੀ ਤਦਾਦ ਵਿੱਚ ਪੈਂਡਿੰਗ ਪਏ ਹਨ। ਸ੍ਰੀ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਨਗਰ ਕੌਂਸਲ ਜ਼ੀਰਾ ਸਰਬਜੀਤ ਕੌਰ ਅਤੇ ਕਾਰਜ ਸਾਧਕ ਅਫਸਰ ਜ਼ੀਰਾ ਨਾਲ ਇਸ ਸਬੰਧੀ ਵਾਰ- ਵਾਰ ਮੀਟਿੰਗਾਂ ਵੀ ਕੀਤੀਆਂ ਗਈਆਂ ,ਪਰ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਮਿਲਦਾ। ਉਨ੍ਹਾਂ ਨੂੰ ਹਰ ਵਾਰ ਟਾਲ ਦਿੱਤਾ ਜਾਂਦਾ ਹੈ।
ਆਗੂਆਂ ਨੇ ਜ਼ਿਲ੍ਹਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ 15 ਦਿਨਾਂ ਦੇ ਅੰਦਰ-ਅੰਦਰ ਮੰਨੀਆਂ ਜਾਣ। ਇਸ ਮੌਕੇ ਗੁਲਸ਼ਨ ਰਾਏ ਝੱਟਾ, ਬਿੱਕਰ ਸਿੰਘ, ਅਸ਼ੋਕ ਕੁਮਾਰ, ਹੀਰਾ ਲਾਲ, ਲਲਿਤ ਮੋਹਨ, ਕਰਨੈਲ ਸਿੰਘ, ਜਸਵੀਰ ਕੌਰ, ਚਰਨਜੀਤ ਸ਼ਰਮਾ, ਜਸਵੀਰ ਕੌਰ, ਜਨਕ ਰਾਜ, ਧਰਮਪਾਲ ਸ਼ਰਮਾ, ਪੁਸ਼ਪਾ ਰਾਣੀ ਤੇ ਚੰਦਗੀ ਰਾਮ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Advertisement