ਸੇਬੀ ਵੱਲੋਂ ਸਟਾਕ ਵਿਸ਼ਲੇਸ਼ਕ ਸੰਜੀਵ ਭਸੀਨ ਤੇ 11 ਹੋਰਾਂ ’ਤੇ ਪਾਬੰਦੀ
03:17 AM Jun 18, 2025 IST
ਨਵੀਂ ਦਿੱਲੀ: ਬਾਜ਼ਾਰ ਰੈਗੂਲੇਟਰ ਸੇਬੀ ਨੇ ਆਈਆਈਐੱਫਐੱਲ ਸਿਕਿਉਰਿਟੀਜ਼ ਦੇ ਸਾਬਕਾ ਡਾਇਰੈਕਟਰ ਸੰਜੀਵ ਭਸੀਨ ਅਤੇ 11 ਹੋਰਾਂ ਨੂੰ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਸ਼ੇਅਰਾਂ ਨਾਲ ਜੁੜੇ ਸੁਝਾਅ ਦੇਣ ਨਾਲ ਸਬੰਧਤ ਮਾਮਲੇ ਵਿੱਚ ਸ਼ੇਅਰਾਂ ਵਿੱਚ ਗੜਬੜੀ ਦੇ ਦੋਸ਼ ਹੇਠ ਅੱਜ ਇਕੁਇਟੀ ਬਾਜ਼ਾਰਾਂ ਤੋਂ ਹਟਾ ਦਿੱਤਾ ਹੈ। ਸੇਬੀ ਨੇ ਇਸ ਦੇ ਨਾਲ ਹੀ ਉਸ ਨੂੰ 11.37 ਕਰੋੜ ਰੁਪਏ ਦੀ ਨਾਜਾਇਜ਼ ਢੰਗ ਨਾਲ ਕਮਾਈ ਆਮਦਨ ਵਾਪਸ ਕਰਨ ਦਾ ਵੀ ਨਿਰਦੇਸ਼ ਦਿੱਤਾ। ਸੇਬੀ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੀਡੀਆ ਚੈਨਲਾਂ ’ਤੇ ਆਉਣ ਤੋਂ ਪਹਿਲਾਂ ਭਸੀਨ ਟ੍ਰੇਡਿੰਗ ਮੈਂਬਰ ਆਰਆਰਬੀ ਮਾਸਟਰ ਸਿਕਿਉਰਿਟੀਜ਼ ਦਿੱਲੀ ਲਿਮਟਿਡ ਦੇ ਡੀਲਰਾਂ ਰਾਹੀਂ ਜੈਮਿਨੀ ਪੋਰਟਫੋਲੀਓ, ਵੀਨਸ ਪੋਰਟਫੋਲੀਓ ਅਤੇ ਐੱਚਬੀ ਸਟਾਕ ਹੋਲਡਿੰਗਜ਼ ਲਿਮਟਿਡ ਦੇ ਵਪਾਰਕ ਖਾਤਿਆਂ ਵਿੱਚ ਆਪਣੀ ਪੁਜ਼ੀਸ਼ਨ ਲੈਂਦੇ ਸਨ, ਜੋ ਮੁੱਖ ਤੌਰ ’ਤੇ ਖਰੀਦ ਆਰਡਰ ਹੁੰਦੇ ਸਨ। -ਪੀਟੀਆਈ
Advertisement
Advertisement