ਸੂਰਜਕੁੰਡ ਮੇਲੇ ਵਿੱਚ ਵਿਦਿਆਰਥੀਆਂ ਦੇ ਮੁਕਾਬਲੇ
ਪੱਤਰ ਪ੍ਰੇਰਕ
ਫਰੀਦਾਬਾਦ, 6 ਫਰਵਰੀ
ਇੱਥੋਂ ਦੇ 36ਵੇਂ ਕੌਮਾਂਤਰੀ ਸੂਰਜਕੁੰਡ ਮੇਲੇ ਵਿੱਚ ਅੱਜ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀ ਨੇ ਆਪਣੀ ਕਲਾ ਦਾ ਕੀਤਾ। ਸੂਰਜਕੁੰਡ ਮੇਲਾ ਅਥਾਰਟੀ ਨੇ ਸੋਮਵਾਰ ਨੂੰ ਮੇਲੇ ਵਿੱਚ ਪੇਂਟਿੰਗ ਅਤੇ ਫੇਸ ਪੇਂਟਿੰਗ ਦੇ ਮੁਕਾਬਲੇ ਕਰਵਾਏ। ਪੇਂਟਿੰਗ ਮੁਕਾਬਲੇ ਵਿੱਚ 70 ਸਕੂਲਾਂ ਦੇ ਕੁੱਲ 849 ਵਿਦਿਆਰਥੀਆਂ ਜਿਨ੍ਹਾਂ ਵਿੱਚੋਂ 564 ਵਿਦਿਆਰਥੀਆਂ ਨੇ ਜੂਨੀਅਰ ਅਤੇ 285 ਸੀਨੀਅਰ ਵਰਗ ਵਿੱਚ ਭਾਗ ਲਿਆ। ਜੂਨੀਅਰ ਵਰਗ ਦੇ ਪੇਂਟਿੰਗ ਮੁਕਾਬਲੇ ਵਿੱਚ ਹੋਲੀ ਚਾਈਲਡ ਪਬਲਿਕ ਸਕੂਲ ਦੀ ਸਾਕਸ਼ੀ ਨੇ ਪਹਿਲਾ, ਬਾਲ ਵੈਸ਼ਾਲੀ ਪਬਲਿਕ ਸਕੂਲ ਦੇ ਅਭਿਨਵ ਸਿੰਘ ਨੇ ਦੂਜਾ ਅਤੇ ਦਿੱਲੀ ਸਕਾਲਰਜ਼ ਇੰਟਰਨੈਸ਼ਨਲ ਸਕੂਲ ਦੀ ਤ੍ਰਿਸ਼ਾ ਕਪਾਸੀਆ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੀਨੀਅਰ ਵਰਗ ਦੇ ਪੇਂਟਿੰਗ ਮੁਕਾਬਲੇ ਵਿੱਚ ਕੇ.ਐਲ. ਮਹਿਤਾ ਦਯਾਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਅਰੁਣ ਪਹਿਲੇ, ਮਦਰ ਟੈਰੇਸਾ ਪਬਲਿਕ ਸਕੂਲ ਦੀ ਅੰਜਲੀ ਦੂਜੇ ਅਤੇ ਕੇ.ਐਲ. ਮਹਿਤਾ ਦਯਾਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਕਿਰਨ ਦੇਵੀ ਪੁਜਾਖ ਨੇ ਤੀਜਾ ਸਥਾਨ ਹਾਸਲ ਕੀਤਾ। ਫੇਸ ਪੇਂਟਿੰਗ ਮੁਕਾਬਲੇ ਦੇ ਜੂਨੀਅਰ ਵਰਗ ਦੇ ਮੁਕਾਬਲੇ ਵਿੱਚ ਵਿਦਿਆ ਸਾਗਰ ਇੰਟਰਨੈਸ਼ਨਲ ਸਕੂਲ ਦੇ ਰੁਦਰ ਰਾਣਾ, ਮਾਨਵ ਅਤੇ ਪ੍ਰਸ਼ਾਂਤ ਸਹਿਗਲ ਨੇ ਪਹਿਲਾ। ਸੀਨੀਅਰ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰੀਦਪੁਰ ਦੇ ਦੇਵ, ਰਾਜਕੁਮਾਰ ਅਤੇ ਮਯੰਕ ਨੇ ਪਹਿਲਾ, ਸੇਂਟ ਜੋਸ ਸਕੂਲ ਦੇ ਪ੍ਰਿਯਾਂਸ਼ੂ ਮਿੱਤਲ, ਅਮਈਆ ਰਾਵਤ ਅਤੇ ਮੌਲਿਕ ਦੂਜੇ ਅਤੇ ਅਰਾਵਲੀ ਦੇ ਗੌਨਵੀਰ ਚੌਧਰੀ, ਆਸ਼ੀ ਸ਼ਰਮਾ ਅਤੇ ਹਿਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇੰਟਰਨੈਸ਼ਨਲ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।